33.5 C
Patiāla
Thursday, May 2, 2024

ਇੰਡੋਨੇਸ਼ੀਆ ਓਪਨ: ਸ੍ਰੀਕਾਂਤ, ਪ੍ਰਣਯ ਕੁਆਰਟਰ ਫਾਈਨਲ ’ਚ, ਸਿੰਧੂ ਬਾਹਰ

Must read


ਜਕਾਰਤਾ, 15 ਜੂਨ

ਕਿਦਾਂਬੀ ਸ੍ਰੀਕਾਂਤ ਤੇ ਐਚਐੱਸ ਪ੍ਰਣਯ ਨੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਵਿਚ ਸਿੱਧੇ ਗੇਮ ਵਿਚ ਜਿੱਤ ਦਰਜ ਕਰ ਕੇ ਪੁਰਸ਼ਾਂ ਦੇ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ ਜਦਕਿ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਦਾ ਸਫ਼ਰ ਦੂਜੇ ਦੌਰ ਵਿਚ ਹਾਰ ਨਾਲ ਖ਼ਤਮ ਹੋ ਗਿਆ। ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ ਲਕਸ਼ਯ ਨੇ ਸ੍ਰੀਕਾਂਤ ਨੂੰ ਸਖ਼ਤ ਟੱਕਰ ਦਿੱਤੀ ਪਰ ਵਿਸ਼ਵ ਦਰਜਾਬੰਦੀ ਵਿਚ ਸਿਖਰ ਉਤੇ ਰਹਿ ਚੁੱਕੇ ਤਜਰਬੇਕਾਰ ਖਿਡਾਰੀ ਨੇ 45 ਮਿੰਟ ਤੱਕ ਚੱਲੇ ਮੈਚ ਨੂੰ 21-17, 22-20 ਨਾਲ ਆਪਣੇ ਨਾਂ ਕੀਤਾ। ਸੱਤਵਾਂ ਦਰਜਾ ਪ੍ਰਾਪਤ ਪ੍ਰਣਯ ਨੇ ਹਾਂਗਕਾਂਗ ਦੇ ਐਂਗਸ ਲੋਂਗ ਨੂੰ 43 ਮਿੰਟ ਚੱਲੇ ਮੁਕਾਬਲੇ ਵਿਚ 21-18, 21-16 ਨਾਲ ਮਾਤ ਦਿੱਤੀ।

ਐਚਐੱਸ ਪ੍ਰਣਯ

ਮਹਿਲਾ ਸਿੰਗਲਜ਼ ਖਿਡਾਰੀ ਸਿੰਧੂ ਦੂਜੇ ਦੌਰ ਦੇ ਮੈਚ ਵਿਚ ਚੀਨੀ ਤਾਇਪੇ ਦੀ ਦੁਨੀਆ ਦੀ ਤੀਜੀ ਰੈਂਕਿੰਗ ਦੀ ਖਿਡਾਰਨ ਤਾਇ ਜੂ ਯਿੰਗ ਤੋਂ 18-21, 16-21 ਨਾਲ ਹਾਰ ਗਈ। ਸਿੰਧੂ ਪਿਛਲੇ ਦੋ ਟੂਰਨਾਮੈਂਟਾਂ ਵਿਚ ਸ਼ੁਰੂਆਤੀ ਦੌਰ ਵਿਚੋਂ ਬਾਹਰ ਹੋ ਗਈ ਸੀ। ਸਿੰਧੂ ਦੀ ਹਾਰ ਦੇ ਨਾਲ ਹੀ ਮਹਿਲਾ ਸਿੰਗਲਜ਼ ਵਰਗ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ। ਅਗਲੇ ਦੌਰ ਵਿਚ ਸ੍ਰੀਕਾਂਤ ਦਾ ਮੁਕਾਬਲਾ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ। ਫੇਂਗ ਨੇ ਇਕ ਹੋਰ ਮੁਕਾਬਲੇ ਵਿਚ ਚੌਥਾ ਦਰਜ ਪ੍ਰਾਪਤ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ 21-19, 21-14 ਨਾਲ ਹਰਾਇਆ।

ਪੀਵੀ ਸਿੰਧੂ

ਪ੍ਰਣਯ ਦਾ ਸਾਹਮਣਾ ਤੀਜੇ ਦੌਰ ਵਿਚ ਜਾਪਾਨ ਦੇ ਕੋਡਾਈ ਨਾਰੋਕਾ ਨਾਲ ਹੋਵੇਗਾ। ਪ੍ਰਿਆਂਸ਼ੂ ਰਜਾਵਤ ਵੀ ਆਪਣਾ ਮੁਕਾਬਲਾ ਹਾਰ ਗਏ ਹਨ। ਜਦਕਿ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਚੀਨ ਦੇ ਖਿਡਾਰੀਆਂ ਨੂੰ ਹਰਾ ਕੇ ਡਬਲਜ਼ ਮੁਕਾਬਲਾ ਜਿੱਤ ਲਿਆ ਹੈ, ਉਹ ਹੁਣ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ। -ਪੀਟੀਆਈ 





News Source link

- Advertisement -

More articles

- Advertisement -

Latest article