36 C
Patiāla
Saturday, May 11, 2024

ਜਿਨਸੀ ਹਮਲੇ ਨੂੰ ਕੈਮਰੇ ’ਚ ਰਿਕਾਰਡ ਕਰਨ ਦੀ ਤਿਆਰੀ ਰੱਖਣ ਪੀੜਤ: ਸਿੱਬਲ

Must read


ਨਵੀਂ ਦਿੱਲੀ, 11 ਜੂਨ

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅਹੁਦਾ ਛੱਡ ਰਹੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਲਈ ਦਿੱਲੀ ਪੁਲੀਸ ਵੱਲੋਂ ਦੋ ਮਹਿਲਾ ਪਹਿਲਵਾਨਾਂ ਤੋਂ ਤਸਵੀਰਾਂ, ਆਡੀਓ ਤੇ ਵੀਡੀਓ ਸਬੂਤ ਮੰਗੇ ਜਾਣ ਦੇ ਹਵਾਲੇ ਨਾਲ ਅੱਜ ਤਨਜ਼ ਕਸਦਿਆਂ ਕਿਹਾ ਕਿ ਪੀੜਤਾਂ ਨੂੰ ਆਪਣੇ ’ਤੇ ਹਮਲੇ ਨੂੰ ਕੈਮਰੇ ਵਿੱਚ ਰਿਕਾਰਡ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸੁਪਰੀਮ ਕੋਰਟ ਵਿੱਚ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਨੁਮਾਇੰਦਗੀ ਕਰ ਰਹੇ ਸਿੱਬਲ ਦਾ ਇਹ ਪ੍ਰਤੀਕਰਮ ਇਕ ਮੀਡੀਆ ਰਿਪੋਰਟ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਸ ਵਿੱਚ ਦਿੱਲੀ ਪੁਲੀਸ ਨੇ ਪੀੜਤਾਂ ਨੂੰ ਆਪਣੇ ਦੋਸ਼ਾਂ ਦੀ ਪੈਰਵੀ ਲਈ ਤਸਵੀਰਾਂ, ਆਡੀਓ ਤੇ ਵੀਡੀਓ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਹੈ। ਸਿੱਬਲ ਨੇ ਟਵੀਟ ਕੀਤਾ, ‘‘ਬ੍ਰਿਜ ਭੂਸ਼ਣ ਕੇਸ ਦੀ ਜਾਂਚ: ਪੁਲੀਸ ਸਬੂਤ ਵਜੋਂ ਵੀਡੀਓ, ਆਡੀਓ, ਕਾਲ ਰਿਕਾਰਡਿੰਗਾਂ ਤੇ ਵੱਟਸਐਪ ਚੈਟ ਚਾਹੁੰਦੀ ਹੈ। ਪੀੜਤਾਂ ਨੂੰ ਆਪਣੇ ’ਤੇ ਹੋਣ ਵਾਲੇ (ਜਿਨਸੀ) ਹਮਲੇ ਨੂੰ ਹੁਣ ਕੈਮਰੇ ’ਤੇ ਰਿਕਾਰਡ ਕਰਨ ਲਈ ਤਿਆਰ ਰਹਿਣਾ ਹੋਵੇਗਾ।’’ -ਪੀਟੀਆਈ



News Source link

- Advertisement -

More articles

- Advertisement -

Latest article