31.6 C
Patiāla
Wednesday, May 1, 2024

ਅਜੈ ਬੰਗਾ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

Must read


ਵਾਸ਼ਿੰਗਟਨ, 3 ਜੂਨ

ਭਾਰਤੀ ਮੂਲ ਦੇ ਅਮਰੀਕੀ ਅਜੈ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਵੱਲੋਂ ਤਿੰਨ ਮਈ ਨੂੰ ਬੰਗਾ (63) ਨੂੰ ਵਿਸ਼ਵ ਬੈਂਕ ਦੇ 14ਵੇਂ ਪ੍ਰਧਾਨ ਵਜੋਂ ਪੰਜ ਸਾਲ ਲਈ ਚੁਣਿਆ ਗਿਆ ਸੀ। ਫਰਵਰੀ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ, ਬੰਗਾ ਨੂੰ ਵਿਸ਼ਵ ਬੈਂਕ ਦੀ ਨਿਗਰਾਨੀ ਕਰਨ ਲਈ ਨਿਯੁਕਤ ਕਰੇਗਾ। ਬੈਂਕ ਦੇ ਮੁੱਖ ਦਫ਼ਤਰ ਵਿੱਚ ਬੰਗਾ ਦੇ ਦਾਖ਼ਲ ਹੋਣ ਦੀ ਤਸਵੀਰ ਸਾਂਝੀ ਕਰਦਿਆਂ ਵਿਸ਼ਵ ਬੈਂਕ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,‘ਵਿਸ਼ਵ ਬੈਂਕ ਗਰੁੱਪ ਦੇ ਪ੍ਰਧਾਨ ਵਜੋਂ ਅਜੈ ਬੰਗਾ ਦਾ ਸਵਾਗਤ ਕਰਨ ਲਈ ਸਾਡੇ ਨਾਲ ਸ਼ਾਮਲ ਹੋਵੇ। ਅਸੀਂ ਵਿਸ਼ਵ ਨੂੰ ਗਰੀਬੀ ਮੁਕਤ ਬਣਾਉਣ ਦੀ ਵਚਨਬੱਧ ਹਾਂ।’ ਕੌਮਾਂਤਰੀ ਮੁਦਰਾ ਫੰਡ ਦੀ ਐੱਮਡੀ ਕ੍ਰਿਸਟਾਲੀਨਾ ਜੌਰਜੀਵਾ ਨੇ ਟਵੀਟ ਕੀਤਾ ਕਿ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਮੈਂ ਅਜੈ ਬੰਗਾ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ। -ਪੀਟੀਆਈ



News Source link
#ਅਜ #ਬਗ #ਨ #ਵਸ਼ਵ #ਬਕ #ਦ #ਪਰਧਨ #ਵਜ #ਅਹਦ #ਸਭਲਆ

- Advertisement -

More articles

- Advertisement -

Latest article