26.4 C
Patiāla
Friday, April 26, 2024

ਕੈਨੇਡਾ: ਐੱਨਡੀਪੀ ਨੇ ਸਰਕਾਰ ਕੋਲ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਅਪੀਲ ਕੀਤੀ

Must read


ਟੋਰਾਂਟੋ, 27 ਮਈ

ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ(ਦੇਸ਼ ’ਚੋਂ ਕੱਢਣ) ਨਾ ਕਰਨ ਦੀ ਮੰਗ ਕੀਤੀ ਹੈ। ਇਹ ਉਹ ਵਿਦਿਆਰਥੀ ਹਨ, ਜਿਨ੍ਹਾਂ ਨੂੰ ਏਜੰਟ ਨੇ ਗੁੰਮਰਾਹ ਕਰੇ ਕੈਨੇਡਾ ਭੇਜਿਆ। ਦੇਸ਼ ਸਰਹੱਦੀ ਸੁਰੱਖਿਆ ਏਜੰਸੀ ਮੁਤਾਬਕ ਫਰਜ਼ੀ ਕਾਲਜ ਦਾਖ਼ਲਾ ਪੱਤਰਾਂ ਕਾਰਨ ਇਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ, ਜਿਨ੍ਹਾਂ ਦੇ 29 ਮਈ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿੱਚ ਉਨ੍ਹਾਂ ਏਜੰਟ ਨੇ ਧੋਖਾ ਦਿੱਤਾ ਸੀ ਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ। ਐੱਨਡੀਪੀ ਨੇ ਬਿਆਨ ਵਿੱਚ ਕਿਹਾ ਕਿ ਧੋਖੇਬਾਜ਼ ਏਜੰਟ ਦੀ ਸਜ਼ਾ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਮਿਲਣੀ ਚਾਹੀਦੀ। ਅਜਿਹੇ 700 ਦੇ ਕਰੀਬ ਵਿਦਿਆਰਥੀ ਹਨ, ਜਿਹੜੇ ਏਜੰਟ ਦੇ ਧੋਖੇ ਦਾ ਸ਼ਿਕਾਰ ਕੈਨੇਡਾ ’ਚ ਹਨ ਤੇ ਉਨ੍ਹ ’ਤੇ ਦੇਸ਼ ਨਿਕਾਲੇ ਦਾ ਖ਼ਤਰਾ ਹੈ।



News Source link
#ਕਨਡ #ਐਨਡਪ #ਨ #ਸਰਕਰ #ਕਲ #ਪਜਬ #ਵਦਆਰਥਆ #ਨ #ਡਪਰਟ #ਨ #ਕਰਨ #ਦ #ਅਪਲ #ਕਤ

- Advertisement -

More articles

- Advertisement -

Latest article