35.5 C
Patiāla
Friday, April 26, 2024

ਅਮਰੀਕੀ ਸੰਸਦ ਦੀ ਕਮੇਟੀ ਨੇ ਨਾਟੋ ਪਲੱਸ ’ਚ ਭਾਰਤ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ

Must read


ਵਾਸ਼ਿੰਗਟਨ, 27 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ਨੇ ਭਾਰਤ ਨੂੰ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਪਲੱਸ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਨਾਟੋ ਪਲੱਸ (ਹੁਣ ਨਾਟੋ ਪਲੱਸ 5) ਸੁਰੱਖਿਆ ਪ੍ਰਬੰਧ ਹੈ, ਜੋ ਕੌਮਾਂਤਰੀ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਨਾਟੋ ਅਤੇ ਪੰਜ ਗਠਜੋੜ ਦੇਸ਼ਾਂ ਆਸਟਰੇਲੀਆ, ਨਿਊਜ਼ੀਲੈਂਡ, ਜਾਪਾਨ, ਇਜ਼ਰਾਈਲ ਅਤੇ ਦੱਖਣੀ ਕੋਰੀਆ ਨੂੰ ਨਾਲ ਰਲਾਉਂਦਾ ਹੈ। ਇਸ ਵਿੱਚ ਭਾਰਤ ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੇਸ਼ਾਂ ਦਰਮਿਆਨ ਖੁਫੀਆ ਜਾਣਕਾਰੀ ਦੀ ਨਿਰਵਿਘਨ ਸਾਂਝ ਬਣੇਗੀ ਅਤੇ ਭਾਰਤ ਕੋਲ ਤੁਰੰਤ ਆਧੁਨਿਕ ਫੌਜੀ ਤਕਨਾਲੋਜੀ ਤੱਕ ਪਹੁੰਚ ਹੋਵੇਗੀ।





News Source link

- Advertisement -

More articles

- Advertisement -

Latest article