41.1 C
Patiāla
Sunday, May 5, 2024

ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ

Must read


ਆਤਿਸ਼ ਗੁਪਤਾ

ਚੰਡੀਗੜ੍ਹ, 25 ਅਪਰੈਲ

ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਦਾ ਸੇਕ ਚੰਡੀਗੜ੍ਹ ਨੂੰ ਲਗਾਤਾਰ ਦੂਜੇ ਸਾਲ ਵੀ ਲੱਗ ਰਿਹਾ ਹੈ। ਕਿਸੇ ਸਮੇਂ ਚੰਡੀਗੜ੍ਹ ਦੇ ਠੇਕੇ ਖਰੀਦਣ ਲਈ ਵੱਡੀ ਗਿਣਤੀ ਲੋਕ ਦਿਲਚਸਪੀ ਦਿਖਾਉਂਦੇ ਸਨ, ਪਰ ਅੱਜ ਚੰਡੀਗੜ੍ਹ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਲੈਣ ਨੂੰ ਤਿਆਰ ਨਹੀਂ ਹੈ। ਇਸ ਵਾਰ ਵੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ 21 ਸ਼ਰਾਬ ਦੇ ਠੇਕਿਆਂ ਲਈ 6ਵੀਂ ਵਾਰ ਨਿਲਾਮੀ ਕੀਤੀ ਗਈ। ਇਸ ਦੌਰਾਨ ਸਿਰਫ਼ ਸੱਤ ਠੇਕੇ ਹੀ ਨਿਲਾਮ ਹੋ ਸਕੇ ਜਦੋਂ ਕਿ ਚੰਡੀਗੜ੍ਹ ਦੇ 14 ਸ਼ਰਾਬ ਦੇ ਠੇਕੇ ਫਿਰ ਨਿਲਾਮ ਹੋਣ ਤੋਂ ਰਹਿ ਗਏ। ਇਨ੍ਹਾਂ ਨੂੰ ਨਿਲਾਮ ਕਰਨ ਲਈ ਕਰ ਤੇ ਆਬਕਾਰੀ ਵਿਭਾਗ ਵੱਲੋਂ ਮੁੜ ਤੋਂ ਨਿਲਾਮੀ ਰੱਖੀ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-48 ਵਿੱਚ ਮੋਟਰ ਮਾਰਕੀਟ ਵਾਲੇ ਸ਼ਰਾਬ ਦੇ ਠੇਕੇ ਲਈ ਰਾਖਵੀਂ ਕੀਮਤ 6.63 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 6.71 ਕਰੋੜ ਰੁਪਏ ਵਿੱਚ ਵਿਕਿਆ ਹੈ। ਸੈਕਟਰ-47 ’ਚ ਦੋ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 8.26 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 8.38 ਕਰੋੜ ਰੁਪਏ ਵਿੱਚ ਵਿਕੇ ਹਨ। ਸੈਕਟਰ-45 ਵਿੱਚ ਤਿੰਨ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 11.64 ਕਰੋੜ ਰੁਪਏ ਰੱਖੀ ਗਈ ਸੀ ਤੇ ਇਹ 11.64 ਕਰੋੜ ਰੁਪਏ ਵਿੱਚ ਹੀ ਨਿਲਾਮ ਹੋਏ। ਇਸ ਤੋਂ ਇਲਾਵਾ ਸੈਕਟਰ-15 ਦੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 4.66 ਕਰੋੜ ਰੁਪਏ ਰੱਖੀ ਗਈ ਸੀ, ਉਹ 4.71 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ।

ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿੱਚ ਵਿੱਤੀ ਵਰ੍ਹੇ 2024-25 ਦੌਰਾਨ 97 ਸ਼ਰਾਬ ਦੇ ਠੇਕੇ ਖੋਲ੍ਹਣ ਦਾ ਫੈਸਲਾ ਲਿਆ ਸੀ, ਜਿਸ ਵਿੱਚੋਂ ਛੇ ਵਾਰ ਨਿਲਾਮੀ ਕਰਨ ਦੇ ਬਾਵਜੂਦ 83 ਠੇਕੇ ਹੀ ਨਿਲਾਮ ਹੋ ਸਕੇ ਹਨ ਜਦੋਂ ਕਿ 14 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹਾਲੇ ਵੀ ਬਾਕੀ ਹੈ। ਦੱਸਣਯੋਗ ਹੈ ਕਿ ਕਰ ਤੇ ਆਬਕਾਰੀ ਵਿਭਾਗ ਵੱਲੋਂ ਕੁਝ ਸਮੇਂ ਬਾਅਦ ਸ਼ਹਿਰ ਵਿੱਚ ਨਿਲਾਮ ਨਾ ਹੋਣ ਵਾਲੇ ਠੇਕਿਆਂ ਨੂੰ ਸਿਟਕੋ ਰਾਹੀਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ, ਇਸ ਲਈ ਯੂਟੀ ਪ੍ਰਸ਼ਾਸਨ ਇਕ-ਦੋ ਵਾਰ ਹੋਰ ਨਿਲਾਮੀ ਦੀ ਕੋਸ਼ਿਸ਼ ਕਰੇਗਾ, ਉਸ ਤੋਂ ਬਾਅਦ ਰਹਿੰਦੇ ਠੇਕਿਆਂ ਨੂੰ ਸਿਟਕੋ ਰਾਹੀਂ ਚਲਾਇਆ ਜਾਵੇਗਾ।

 

 



News Source link
#ਚਡਗੜਹ #ਵਚ #ਸ਼ਰਬ #ਦ #ਠਕਆ #ਦ #ਨਲਮ #ਨ #ਮਠ #ਹਗਰ

- Advertisement -

More articles

- Advertisement -

Latest article