38.2 C
Patiāla
Friday, May 3, 2024

ਪੈਟਰੋਲ ਪੰਪਾਂ ’ਤੇ ਤੇਲ ਦੀ ਨਕਦ ਵਿਕਰੀ 90 ਫ਼ੀਸਦੀ ਵਧੀ

Must read


ਨਵੀਂ ਦਿੱਲੀ, 22 ਮਈ

ਦੋ ਹਜ਼ਾਰ ਦੇ ਨੋਟ ਚਲਣ ਤੋਂ ਬਾਹਰ ਕੀਤੇ ਜਾਣ ਦੇ ਐਲਾਨ ਨਾਲ ਪੈਟਰੋਲ ਪੰਪਾਂ ’ਤੇ ਤੇਲ ਖ਼ਰੀਦਣ ਲਈ ਇਨ੍ਹਾਂ ਨੋਟਾਂ ਦੀ ਵਰਤੋਂ ਵਧ ਗਈ ਹੈ। ਇਸ ਨਾਲ ਪੈਟਰੋਲ ਪੰਪਾਂ ’ਤੇ ਤੇਲ ਦੀ ਰੋਜ਼ਾਨਾ ਨਕਦ ਵਿਕਰੀ 90 ਫ਼ੀਸਦੀ ਵਧ ਗਈ ਹੈ। ਪੈਟਰੋਲ ਪੰਪ ਡੀਲਰਾਂ ਨੇ ਕਿਹਾ ਕਿ ਪਹਿਲਾਂ ਨਕਦ ਵਿਕਰੀ ਸਿਰਫ਼ 10 ਫ਼ੀਸਦੀ ਹੀ ਸੀ। ਉਨ੍ਹਾਂ ਕਿਹਾ ਕਿ ਹੁਣ ਗਾਹਕ 100-200 ਰੁਪਏ ਦਾ ਪੈਟਰੋਲ ਭਰਾਉਣ ਲਈ 2000 ਦਾ ਨੋਟ ਦੇ ਰਹੇ ਹਨ। ਉਨ੍ਹਾਂ ਰਿਜ਼ਰਵ ਬੈਂਕ ਨੂੰ ਕਿਹਾ ਹੈ ਕਿ ਉਹ ਬੈਂਕਾਂ ਨੂੰ ਨਿਰਦੇਸ਼ ਦੇਣ ਕਿ ਉਹ ਛੋਟੇ ਨੋਟ ਵੱਡੀ ਗਿਣਤੀ ’ਚ ਮੁਹੱਈਆ ਕਰਾਉਣ ਤਾਂ ਜੋ ਉਹ ਗਾਹਕਾਂ ਨੂੰ 2 ਹਜ਼ਾਰ ਦਾ ਨੋਟ ਤੁੜਵਾਉਣ ਲਈ ਪੈਸੇ ਮੋੜ ਸਕਣ। ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੈਟਰੋਲ ਜਾਂ ਡੀਜ਼ਲ ਖ਼ਰੀਦਣ ਲਈ ਕਾਰਡ ਜਾਂ ਡਿਜੀਟਲ ਢੰਗ ਨਾਲ ਅਦਾਇਗੀ ਕਰਨ। -ਪੀਟੀਆਈ



News Source link

- Advertisement -

More articles

- Advertisement -

Latest article