26.6 C
Patiāla
Monday, April 29, 2024

ਜੀ-20: ਸਰਕਾਰ ਜਲਦੀ ਕੌਮੀ ਸੈਰ-ਸਪਾਟਾ ਨੀਤੀ ਐਲਾਨੇਗੀ

Must read


ਸ੍ਰੀਨਗਰ, 22 ਮਈ

ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਨੇ ਕਿਹਾ ਕਿ ਸਰਕਾਰ ਆਲਮੀ ਸੈਰ-ਸਪਾਟਾ ਨਿਵੇਸ਼ ਸਿਖਰ ਵਾਰਤਾ ਕਰਵਾਉਣ ਦੀ ਯੋਜਨਾ ਘੜ ਰਹੀ ਹੈ ਤੇ ਜਲਦੀ ਹੀ ਕੌਮੀ ਸੈਰ-ਸਪਾਟਾ ਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅਧਿਆਤਮਿਕ ਸੈਰ-ਸਪਾਟੇ ਦੇ ਪ੍ਰਚਾਰ ਪਾਸਾਰ ਲਈ ਅਸੀਮ ਸੰਭਾਵਨਾਵਾਂ ਹਨ। ਰੈੱਡੀ ਇਥੇ ਸ਼ੇਰ-ੲੇ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (ਐੱਸਕੇਆਈਸੀਸੀ) ਵਿੱਚ ਜੀ-20 ਸੈਰ-ਸਪਾਟਾ ਵਰਕਿੰਗ ਗਰੁੱਪ ਦੀ ਤਿੰਨ ਰੋਜ਼ਾ ਮੀਟਿੰਗ ਦੇ ਪਹਿਲੇ ਦਿਨ ‘ਫਿਲਮ ਟੂਰਿਜ਼ਮ ਫਾਰ ਇਕਨਾਮਿਕ ਐਂਡ ਕਲਚਰਲ ਪ੍ਰੀਜ਼ਰਵੇਸ਼ਨ’ ਵਿਸ਼ੇ ’ਤੇ ਕਰਵਾਏ ਸਮਾਗਮ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਵੀ ਮੌਜੂੁਦ ਸਨ। -ਪੀਟੀਆਈ



News Source link

- Advertisement -

More articles

- Advertisement -

Latest article