28.2 C
Patiāla
Thursday, March 28, 2024

ਮੁਫ਼ਤ ਸਫਰ ਕਰਨ ਵਾਲੀਆਂ ਔਰਤਾਂ ਨੂੰ ਸਰਕਾਰੀ ਬੱਸਾਂ ’ਚ ਨਾ ਚੜ੍ਹਾਉਣ ਵਾਲੇ ਡਰਾਈਵਰਾਂ-ਕੰਡਕਟਰਾਂ ਜੁਰਮਾਨਾ ਕੀਤਾ ਜਾਵੇਗਾ: ਭੁੱਲਰ

Must read


ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 22 ਮਈ

ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫ਼ਰ ਸਹੂਲਤ ਦੇਣ ’ਚ ਕੁਤਾਹੀ ਕਰਨ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ’ਤੇ ਕਾਰਵਾਈ ਕਰਕੇ ਜੁਰਮਾਨਾ ਲਗਾਉਣ ਟਰਾਂਸਪੋਰਟ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਸ ਸਟਾਪ ’ਤੇ ਜੇਕਰ ਮੁਫ਼ਤ ਸਫ਼ਰ ਕਰਨ ਵਾਲੀਆਂ ਸਵਾਰੀਆਂ ਖੜ੍ਹੀਆਂ ਹਨ ਤਾਂ ਬੱਸ ਚਾਲਕ ਉਨ੍ਹਾਂ ਨੂੰ ਬੱਸਾਂ ਵਿੱਚ ਬਿਠਾਉਣ ਲਈ ਯਕੀਨੀ ਬਣਾਉਣ ਲਈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਜਲੰਧਰ(ਪਾਲ ਸਿੰਘ ਨੌਲੀ): ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸਵੇਰੇ 7.30 ਵਜੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਿਟੀ ਦੇ ਦਫ਼ਤਰ ਵਿੱਚ ਚੈਕਿੰਗ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ। ਇਸ ਉਪਰੰਤ ਉਨ੍ਹਾਂ ਨੇ ਸਥਾਨਕ ਰਾਮਾਂ ਮੰਡੀ ਚੌਕ ਅਤੇ ਕਰਤਾਰਪੁਰ ਵਿਖੇ ਬੱਸਾਂ ਦੇ ਕਾਗ਼ਜ਼ਾਤ ਚੈਕ ਕੀਤੇ। ਟਰਾਂਸਪੋਰਟ ਮੰਤਰੀ ਵੱਲੋਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਰਿਜਨਲ ਟਰਾਂਸਪੋਰਟ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਸਮੇਤ ਰਾਮਾਂ ਮੰਡੀ ਅਤੇ ਕਰਤਾਰਪੁਰ ਵਿਖੇ 30 ਬੱਸਾਂ ਦੇ ਕਾਗਜ਼ ਅਤੇ ਪਰਮਿਟ ਚੈੱਕ ਕੀਤੇ ਅਤੇ ਮੌਕੇ ’ਤੇ ਹੀ 5 ਬੱਸਾਂ ਨੂੰ ਬੰਦ ਕੀਤਾ। ਇਸ ਦੌਰਾਨ ਜਿਨ੍ਹਾਂ ਬੱਸਾਂ ਦੇ ਕਾਗਜ਼ਾਂ ਵਿਚ ਖਾਮੀਆਂ ਸਨ,ਉਨ੍ਹਾਂ ਨੂੰ ਮੌਕੇ ’ਤੇ ਹੀ ਜੁਰਮਾਨਾ ਕੀਤਾ ਗਿਆ।





News Source link

- Advertisement -

More articles

- Advertisement -

Latest article