27.5 C
Patiāla
Sunday, May 5, 2024

ਆਸਟਰੇਲੀਆ ਦੀ ਅਦਾਲਤ ਨੇ ਹਿੱਟ ਐਂਡ ਰਨ ਮਾਮਲੇ ’ਚ ਭਾਰਤੀ ਵਿਦਿਆਰਥੀ ਨੂੰ ਜ਼ਮਾਨਤ ਦਿੱਤੀ

Must read


ਮੈਲਬਰਨ, 20 ਮਈ

ਸਿਡਨੀ ਵਿਚ 18 ਸਾਲਾ ਭਾਰਤੀ ਵਿਦਿਆਰਥੀ ਨੂੰ ਕਰਾਸਿੰਗ ‘ਤੇ ਤਿੰਨ ਸਕੂਲੀ ਲੜਕਿਆਂ ਨੂੰ ਕਥਿਤ ਤੌਰ ‘ਤੇ ਕਾਰ ਨਾਲ ਟੱਕਰ ਮਾਰਨ ਅਤੇ ਹਾਦਸੇ ਵਾਲੀ ਥਾਂ ਤੋਂ ਭੱਜਣ ਤੋਂ ਦੇ ਮਾਮਲੇ ’ਚ ਆਸਟਰੇਲੀਆ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਵੰਸ਼ ਖੰਨਾ, ਜੋ ਇਸ ਸਾਲ ਦੇ ਸ਼ੁਰੂ ਵਿੱਚ ਸਿਡਨੀ ਪਹੁੰਚਿਆ ਸੀ, ਨੂੰ ਬੀਤ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਥਾਣੇ ਲਿਜਾਇਆ ਗਿਆ ਸੀ। ਉਸ ਨੂੰ ਅਦਾਲਤ ਤੋਂ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਕਿ ਉਹ ਪੁਲੀਸ ਨੂੰ ਰਿਪੋਰਟ ਕਰੇਗਾ, ਕਾਰ ਨਹੀਂ ਚਲਾਏਗਾ ਅਤੇ ਆਪਣਾ ਪਾਸਪੋਰਟ ਸੌਂਪੇਗਾ। ਪੁਲੀਸ ਨੇ ਕਿਹਾ ਕਿ ਉਸ ਨੂੰ ਖ਼ਬਰ ਮਿਲੀ ਸੀ ਕਿ 12 ਅਤੇ 13 ਸਾਲ ਦੀ ਉਮਰ ਦੇ ਤਿੰਨ ਲੜਕਿਆਂ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਸੀ। ਬੱਚਿਆਂ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕੀਤਾ ਗਿਆ ਸੀ। ਖੰਨਾ 8 ਜੂਨ ਨੂੰ ਅਦਾਲਤ ਸਾਹਮਣੇ ਪੇਸ਼ ਹੋਵੇਗਾ।



News Source link
#ਆਸਟਰਲਆ #ਦ #ਅਦਲਤ #ਨ #ਹਟ #ਐਡ #ਰਨ #ਮਮਲ #ਚ #ਭਰਤ #ਵਦਆਰਥ #ਨ #ਜਮਨਤ #ਦਤ

- Advertisement -

More articles

- Advertisement -

Latest article