25 C
Patiāla
Monday, April 29, 2024

ਸ੍ਰੀਨਗਰ ’ਚ ਜੀ20 ਮੀਟਿੰਗ: ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾਈ

Must read


ਰਾਜੌਰੀ, 21 ਮਈ

ਬੀਐੱਸਐੱਫ ਨੇ ਸੋਮਵਾਰ ਤੋਂ ਸ੍ਰੀਨਗਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਤੋਂ ਪਹਿਲਾਂ ਅੱਜ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਚਨਾਬ ਦਰਿਆ ਦੇ ਕੰਢੇ ਗਸ਼ਤ ਲਈ ਬੀਐੱਸਐੱਫ ਨੇ ਆਪਣਾ ਵਿਸ਼ੇਸ਼ ਜਲ ਦਸਤਾ ਤਾਇਨਾਤ ਕੀਤਾ ਹੈ। ਦਸਤੇ ਨੂੰ ਵਿਸ਼ੇਸ਼ ਕਿਸ਼ਤੀਆਂ ਮੁਹੱਈਆ ਕੀਤੀਆਂ ਗਈਆਂ ਹਨ। ਜੀ-20 ਮੀਟਿੰਗ 22 ਤੋਂ 24 ਮਈ ਤੱਕ ਚੱਲੇਗੀ। ਏਡੀਜੀਪੀ ਕਸ਼ਮੀਰ ਜ਼ੋਨ ਵਿਜੈ ਕੁਮਾਰ ਨੇ ਦੱਸਿਆ ਕਿ ਸਮਾਗਮ ਲਈ ਤਿੰਨ ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਡਲ ਝੀਲ ’ਤੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗੲੇ ਹਨ ਕਿਉਂਕਿ ਝੀਲ ਦੇ ਕੰਢੇ ਸ਼ੇਰੇ ਕਸ਼ਮੀਰ ਕੌਮਾਂਤਰੀ ਕਾਨਫਰੰਸ ਸੈਂਟਰ ਵਿੱਚ ਵਰਕਿੰਗ ਗਰੁੱਪ ਦੀ ਮੀਟਿੰਗ ਹੋਣੀ ਹੈ। -ਏਐੱਨਆਈ



News Source link

- Advertisement -

More articles

- Advertisement -

Latest article