20.4 C
Patiāla
Thursday, May 2, 2024

‘ਜੈਨਰਿਕ ਦਵਾਈਆਂ ਲਿਖੋ ਜਾਂ ਫਿਰ ਕਾਰਵਾਈ ਲਈ ਤਿਆਰ ਰਹੋ’

Must read


ਨਵੀਂ ਦਿੱਲੀ, 15 ਮਈ

ਕੇਂਦਰ ਨੇ ਕੇਂਦਰ ਸਰਕਾਰ ਰਾਹੀਂ ਚਲਾਏ ਜਾਂਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਜੈਨਰਿਕ ਦਵਾਈਆਂ ਸਬੰਧੀ ਨੇਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਨੇਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਕੇਂਦਰ ਨੇ ਡਾਕਟਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਮੈਡੀਕਲ ਪ੍ਰਤੀਨਿਧੀਆਂ ਦੇ ਹਸਪਤਾਲਾਂ ਦੇ ਅਹਾਤਿਆਂ ਵਿਚਲੇ ਦੌਰੇ ਪੂਰੀ ਤਰ੍ਹਾਂ ਬੰਦ ਕੀਤੇ ਜਾਣ। ਦਫ਼ਤਰੀ ਆਦੇਸ਼ ਮੁਤਾਬਿਕ ਕੇਂਦਰ ਦੇ ਸਰਕਾਰੀ ਹਸਪਤਾਲਾਂ, ਕੇਂਦਰ ਸਰਕਾਰ ਹੈਲਥ ਸਕੀਮ (ਸੀਜੀਐਚਐਸ) ਅਧੀਨ ਆਉਂਦੇ ਵੈਲਨੈੱਸ ਸੈਂਟਰਾਂ ਤੇ ਪੋਲੀਕਲੀਨਿਕਾਂ ਦੇ ਡਾਕਟਰਾਂ ਨੂੰ ਜੈਨਰਿਕ ਦਵਾਈਆਂ ਹੀ ਲਿਖਣ ਲਈ ਕਿਹਾ ਗਿਆ ਹੈ। ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਿਜ਼ ਡਾ. ਅਤੁਲ ਗੋਇਲ ਨੇ 12 ਮਈ ਨੂੰ ਜਾਰੀ ਕੀਤੇ ਆਦੇਸ਼ ਵਿੱਚ ਕਿਹਾ,‘ਪਤਾ ਲੱਗਿਆ ਹੈ ਕਿ ਕਈ ਡਾਕਟਰ ਅਜੇ ਵੀ ਮਹਿੰਗੀਆਂ ਦਵਾਈਆਂ ਲਿਖ ਰਹੇ ਹਨ। ਸਾਰੇ ਇੰਸਟੀਚਿਊਟਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਾਕਟਰਾਂ ਤੋਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ। -ਪੀਟੀਆਈ



News Source link

- Advertisement -

More articles

- Advertisement -

Latest article