34.4 C
Patiāla
Thursday, May 16, 2024

ਕੌਮੀ ਖੇਡਾਂ ਵਿੱਚ ਗਤਕਾ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ

Must read


ਚੰਡੀਗੜ੍ਹ: ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਪੰਜਾਬ ਦੇ ਮਾਰਸ਼ਲ ਆਰਟ ਗਤਕਾ ਨੂੰ ਇਸ ਸਾਲ ਅਕਤੂਬਰ ਮਹੀਨੇ ਗੋਆ ਵਿੱਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ। ਪ੍ਰਦਰਸ਼ਨੀ ਖੇਡਾਂ ਵਿੱਚ ਜਿੱਤੇ ਗਏ ਤਗ਼ਮਿਆਂ ਨੂੰ ਤਗ਼ਮਾ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ ਪਰ ਗਤਕੇ ਦੇ ਇਸ ਸਾਲ ਕੌਮੀ ਖੇਡਾਂ ਦਾ ਹਿੱਸਾ ਬਣਨ ਦਾ ਮਤਲਬ ਹੈ ਕਿ ਅਗਲੀਆਂ ਖੇਡਾਂ ਵਿੱਚ ਇਸ ਨੂੰ ਮੁਕਾਬਲੇ ਵਾਲੀਆਂ ਖੇਡਾਂ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਭਾਰਤੀ ਰਾਸ਼ਟਰੀ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ, ‘‘ਅਸੀਂ ਇਸ ਖੇਡ ਨੂੰ ਆਈਓਏ ਤੋਂ ਮਾਨਤਾ ਮਿਲਣ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ।’’ ਖੇਡ ਮੰਤਰਾਲੇ ਨੇ ਹਰਿਆਣਾ ਵਿੱਚ 2021 ਵਿੱਚ ‘ਖੇਲੋ ਇੰਡੀਆ’ ਤਹਿਤ ਗਤਕਾ ਸਮੇਤ ਚਾਰ ਖੇਡਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article