38.5 C
Patiāla
Saturday, April 27, 2024

ਮਨੀਪੁਰ ਹਿੰਸਾ: 10 ਕੁਕੀ ਵਿਧਾਇਕਾਂ ਨੇ ਕੇਂਦਰ ਤੋਂ ਵੱਖਰਾ ਪ੍ਰਸ਼ਾਸਨ ਮੰਗਿਆ

Must read


ਐਜ਼ਵਾਲ, 13 ਮਈ

ਮਨੀਪੁਰ ਵਿੱਚ ਚਿਨ-ਕੁਕੀ-ਮਿਜ਼ੋ-ਜ਼ੋਮੀ ਸਮੂਹ ਨਾਲ ਸਬੰਧਤ 10 ਕਬਾਇਲੀ ਵਿਧਾਇਕਾਂ ਨੇ ਹਿੰਸਕ ਝੜਪਾਂ ਦੇ ਮੱਦੇਨਜ਼ਰ ਕੇਂਦਰ ਨੂੰ ਉਨ੍ਹਾਂ ਦੇ ਖੇਤਰ ਲਈ ਵੱਖਰਾ ਪ੍ਰਸ਼ਾਸਨ ਦੇਣ ਦੀ ਅਪੀਲ ਕੀਤੀ ਹੈ। ਇਨ੍ਹਾਂ 10 ਵਿਧਾਇਕਾਂ ਵਿੱਚੋਂ ਸੱਤ ਭਾਜਪਾ ਨਾਲ ਸਬੰਧਤ ਹਨ, ਜਦਕਿ ਦੋ ਕੁਕੀ ਪੀਪਲਜ਼ ਅਲਾਇੰਸ (ਕੇਪੀਏ) ਅਤੇ ਇੱਕ ਆਜ਼ਾਦ ਵਿਧਾਇਕ ਹੈ। ਦੋ ਕੇਪੀੲੇ ਅਤੇ ਇੱਕ ਆਜ਼ਾਦ ਵਿਧਾਇਕ ਵੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦਾ ਹਿੱਸਾ ਹਨ। ਵਿਧਾਇਕਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਜਿਵੇਂ ਕਿ ਸੂਬਾ ਮਨੀਪੁਰ ਸਾਡੀ ਸੁਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਅਸੀਂ ਕੇਂਦਰ ਤੋਂ ਭਾਰਤ ਦੇ ਸੰਵਿਧਾਨ ਤਹਿਤ ਵੱਖਰੇ ਪ੍ਰਸ਼ਾਸਨ ਦੀ ਮੰਗ ਕਰਦੇ ਹਾਂ।’’ ਵਿਧਾਇਕਾਂ ਨੇ ਦੋਸ਼ ਲਾਇਆ ਕਿ ਹਿੰਸਾ ਬਹੁਗਿਣਤੀ ਮੈਤੇਈ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੀ ਗਈ ਅਤੇ ਇਸ ਨੂੰ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਅੰਦਰਖਾਤੇ ਸਮਰਥਨ ਪ੍ਰਾਪਤ ਸੀ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘‘3 ਮਈ, 2023 ਨੂੰ ਮਨੀਪੁਰ ਵਿੱਚ ਚਿਨ-ਕੁਕੀ-ਮਿਜ਼ੋ-ਜ਼ੋਮੀ ਪਹਾੜੀ ਆਦਿਵਾਸੀਆਂ ਖ਼ਿਲਾਫ਼ ਮਨੀਪੁਰ ਸਰਕਾਰ ਤਰਫ਼ੋਂ ਸਮਰਥਨ ਪ੍ਰਾਪਤ ਬਹੁਗਿਣਤੀ ਮੈਤੇਈ ਭਾਈਚਾਰੇ ਵੱਲੋਂ ਬੇਰੋਕ ਹਿੰਸਾ ਦੇ ਦਿੱਤੇ ਗਏ ਅੰਜਾਮ ਨੇ ਪਹਿਲਾਂ ਹੀ ਰਾਜ ਦੀ ਵੰਡ ਕਰ ਦਿੱਤੀ ਹੈ ਅਤੇ ਮਨੀਪੁਰ ਰਾਜ ਤੋਂ ਪੂਰੀ ਤਰ੍ਹਾਂ ਵੱਖ ਹੋ ਗਿਆ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article