36 C
Patiāla
Saturday, May 11, 2024

‘ਲਾਪਤਾ ਔਰਤਾਂ’ ਦੇ ਮਾਮਲੇ ’ਚ ਸ਼ਿਵ ਸੈਨਾ ਨੇ ਮੋਦੀ ਨੂੰ ਘੇਰਿਆ

Must read


ਮੁੰਬਈ, 9 ਮਈ

ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਨੇ ਅੱਜ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਿਆ। ਐੱਨਸੀਆਰਬੀ ਅਨੁਸਾਰ ਗੁਜਰਾਤ ਵਿੱਚ ਪੰਜ ਸਾਲਾਂ ’ਚ ਲਗਪਗ 40,000 ਔਰਤਾਂ ਲਾਪਤਾ ਹੋਈਆਂ ਹਨ।

ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ਵਿੱਚ ਕਿਹਾ ਗਿਆ ਹੈ ਇਨ੍ਹਾਂ ਅੰਕੜਿਆਂ ਨੇ ਸੂਬੇ ਦੀਆਂ ‘ਅਸਲੀਅਤ’ ਸਾਹਮਣੇ ਲਿਆਂਦੀ ਹੈ। ਮਰਾਠੀ ਅਖਬਾਰ ਨੇ ਸੂਬੇ ਵਿੱਚ ਕਈ ਔਰਤਾਂ ਲਾਪਤਾ ਹੋਣ ਦੇ ਮੁੱਦੇ ’ਤੇ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ-ਦੇਵੇਂਦਰ ਫੜਨਵੀਸ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਲੀਸ ਦੀ ਵਰਤੋਂ ਸਿਆਸੀ ਲਾਹਾ ਲੈਣ ਦੀ ਜਗ੍ਹਾ ਲਾਪਤਾ ਔਰਤਾਂ ਲੱਭਣ ਲਈ ਕੀਤੀ ਜਾਣੀ ਚਾਹੀਦੀ ਹੈ। 

ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਲਾਪਤਾ ਹੋਈਆਂ ਔਰਤਾਂ ਬਾਰੇ ਐੱਨਸੀਆਰਬੀ ਦੇ ਅੰਕੜਿਆਂ ਨੇ ਗੁਜਰਾਤ ਸਰਕਾਰ ਦੀਆਂ ਖਾਮੀਆਂ ਸਾਹਮਣੇ ਲਿਆਂਦੀਆਂ ਹਨ। ਮਰਾਠੀ ਅਖਬਾਰ ਅਨੁਸਾਰ, ‘‘ਇੱਕ ਮੁਹਿੰਮ ਚਲਾਈ ਗਈ ਸੀ ਕਿ ਗੁਜਰਾਤ ਦੇਸ਼ ਵਿੱਚ ਵਿਕਾਸ ਦਾ ਇੱਕੋ-ਇੱਕ ਮਾਡਲ ਹੈ। 

ਕੌਮਾਂਤਰੀ ਆਗੂਆਂ ਨੂੰ ਮੁੰਬਈ ਤੇ ਦਿੱਲੀ ਤੋਂ ਪਹਿਲਾਂ ਗੁਜਰਾਤ ਲਿਆਂਦਾ ਜਾਂਦਾ ਸੀ। ਅਜਿਹਾ ਜਤਾਇਆ ਜਾਂਦਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੂਬਾ ਸਵਰਗ ਹੈ ਪਰ ਇਸ (ਲਾਪਤਾ ਔਰਤਾਂ ਬਾਰੇ ਅੰਕੜਿਆਂ) ਨੇ ਸੂਬੇ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ।’’ ਸੰਪਾਦਕੀ ਵਿੱਚ ਲਿਖਿਆ ਗਿਆ ਕਿ ਜੇ ਗੁਜਰਾਤ ਵਿੱਚ ਕਾਨੂੰਨ ਹੈ ਤਾਂ ਲਾਪਤਾ ਔਰਤਾਂ ਨੂੰ ਇਨਸਾਫ ਮਿਲੇਗਾ ਨਹੀਂ ਤਾਂ ਔਰਤਾਂ ਦੇ ਲਾਪਤਾ ਹੋਣ ਜਾਂ ਅਗਵਾ ਕਰਨ ਲਈ ਨਹਿਰੂ-ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸੇ ਤਰ੍ਹਾਂ ਸੰਪਾਦਕੀ ਵਿੱਚ ਮਹਾਰਾਸ਼ਟਰ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਸੂਬੇ ਵਿੱਚ ਹਰ ਰੋਜ਼ 70 ਔਰਤਾਂ ਲਾਪਤਾ ਹੁੰਦੀਆਂ ਹਨ। ਇਸ ਵਿਚ ਦਾਅਵਾ ਕੀਤਾ ਗਿਆ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਸੂਬੇ ’ਚੋਂ ਲਗਪਗ 5,500 ਔਰਤਾਂ ਲਾਪਤਾ ਹੋਈਆਂ ਹਨ।  -ਪੀਟੀਆਈ



News Source link

- Advertisement -

More articles

- Advertisement -

Latest article