32.3 C
Patiāla
Sunday, April 28, 2024

ਸ੍ਰੀ ਆਨੰਦਪੁਰ ਸਾਹਿਬ: 4161 ਮਾਸਟਰ ਕੇਡਰ ਯੂਨੀਅਨ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ’ਚ ਪੱਕੇ ਮੋਰਚਾ ਲਗਾਇਆ

Must read


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 6 ਮਈ

ਅੱਜ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਗੁਰਮੇਲ ਸਿੰਘ ਕੁਲਰੀਆਂ ਅਤੇ ਰਸਪਾਲ ਜਲਾਲਾਬਾਦ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਧਰਨੇ ਦੀ ਹਮਾਇਤ ਦੀ ਹਮਾਇਤ ਜੀਟੀਯੂ ਦੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ, ਡੀਟੀਐਫ ਜੱਥੇਬੰਦੀ ਦੇ ਆਗੂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਇਸੇ ਹਫ਼ਤੇ 4161 ਉਮੀਦਵਾਰਾਂ ਨੂੰ ਸਕੂਲਾਂ ਵਿਚ ਜੁਆਇਨ ਕਰਵਾਇਆ ਜਾਵੇ। ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਅਪਰੈਲ ਮਹੀਨੇ ’ਚ ਸਿੱਖਿਆ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਵਿਚ ਭਰੋਸਾ ਦਿੱਤਾ ਸੀ ਕਿ ਮਈ ਦੇ ਪਹਿਲੇ ਹਫਤੇ ਚੁਣੇ ਹੋਏ ਉਮੀਦਵਾਰਾਂ ਨੂੰ ਟ੍ਰੇਨਿੰਗ ਲਗਾਕੇ ਸਕੂਲਾਂ ਵਿਚ ਭੇਜ ਦਿੱਤਾ ਜਾਵੇਗਾ। ਅਧਿਆਪਕਾਂ ਨੇ ਕਿਹਾ ਕਿ ਬੀਤੇ ਦਿਨ ਸਿੱਖਿਆ ਮੰਤਰੀ ਨੇ ਜਲੰਧਰ ਪ੍ਰੈਸ ਕਾਫਰੰਸ ਵਿਚ ਵੀ ਇਹੀ ਗੱਲ ਕਹੀ ਸੀ ਪਰ ਇਸ ’ਤੇ ਅਮਲ ਨਹੀਂ ਹੋਇਆ। ਦੇ ਆਗੂਆਂ ਨੇ ਕਿਹਾ ਕਿ 4161 ਮਾਸਟਰ ਕੇਡਰ 5 ਜਨਵਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੋਂ ਨਿਯੁਕਤੀ ਪੱਤਰ ਲੈ ਕੇ ਆਪਣੀਆਂ ਪ੍ਰਾਈਵੇਟ ਨੌਕਰੀਆ ਛੱਡ ਕੇ ਘਰਾਂ ਵਿਚ ਬੈਠੇ ਹਨ ਤੇ ਅੱਜ ਤੱਕ ਉਨ੍ਹਾਂ ਨੂੰ ਸਕੂਲਾਂ ਵਿਚ ਨਹੀਂ ਭੇਜਿਆ ਗਿਆ। ਇਸ ਮੌਕੇ ਸੁਖਜੀਤ ਬੀਰ, ਖੁਸ਼ਦੀਪ ਸੰਗਰੂਰ, ਅਮਰਜੀਤ ਕੌਰ, ਬਲਬੀਰ ਸੈਣੀ, ਹਰਜਿੰਦਰ ਕੌਰ, ਜਸਵਿੰਦਰ ਸਿੰਘ, ਸਿਮਰਨਦੀਪ ਕੌਰ, ਬਲਕਾਰ ਬੁਢਲਾਡਾ, ਇੰਦਰਾਜ, ਕੁਲਦੀਪ, ਬੀਰ ਇੰਦਰ, ਗੁਰਜੀਤ ਕੌਰ, ਮਨਜੀਤ ਲੁਬਾਣਾ, ਲਵੀ ਢਿੰਗੀ, ਮਨਜਿੰਦਰ ਸਿੰਘ, ਹਰਜੋਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਦੇ ਮੈਂਬਰ ਮੌਜੂਦ ਸਨ।





News Source link

- Advertisement -

More articles

- Advertisement -

Latest article