38.5 C
Patiāla
Monday, May 6, 2024

ਸੂਡਾਨ ਤੋਂ 365 ਹੋਰ ਵਿਅਕਤੀ ਵਤਨ ਪਰਤੇ

Must read


ਨਵੀਂ ਦਿੱਲੀ, 29 ਅਪਰੈਲ

ਹਿੰਸਾਗ੍ਰਸਤ ਸੂਡਾਨ ਤੋਂ 365 ਭਾਰਤੀਆਂ ਦਾ ਨਵਾਂ ਜਥਾ ਵਤਨ ਪਰਤ ਆਇਆ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ,‘ਅਪਰੇਸ਼ਨ ਕਾਵੇਰੀ ਤਹਿਤ 365 ਹੋਰ ਭਾਰਤੀ ਯਾਤਰੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋ ਜਥਿਆਂ ਵਿੱਚ 754 ਭਾਰਤੀਆਂ ਦੀ ਦੇਸ਼ ਵਾਪਸੀ ਹੋ ਚੁੱਕੀ ਹੈ। ਅਧਿਕਾਰਿਤ ਅੰਕੜਿਆਂ ਮੁਤਾਬਿਕ ਹੁਣ ਤੱਕ 1725 ਵਿਅਕਤੀ ਵਾਪਸ ਭਾਰਤ ਲਿਆਂਦੇ ਜਾ ਚੁੱਕੇ ਹਨ। ਇਨ੍ਹਾਂ ਭਾਰਤੀਆਂ ਨੂੰ ਸਾਊਦੀ ਅਰਬ ਦੇ ਸ਼ਹਿਰ ਜਦਾਹਤੋਂ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਡਾਨ ਵਿੱਚ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲ ਵਿਚਾਲੇ ਜੰਗ ਚੱਲ ਰਹੀ ਹੈ। ਇਸ ਦੌਰਾਨ 400 ਦੇ ਕਰੀਬ ਵਿਅਕਤੀ ਮਾਰੇ ਜਾ ਚੁੱਕੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article