38.2 C
Patiāla
Friday, May 3, 2024

ਦੁਬਾਈ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਜਹਾਜ਼ ਦੇ ਪਾਇਲਟ ਨੇ ਆਪਣੀ ਮਹਿਲਾ ਮਿੱਤਰ ਨੂੰ ਕਾਕਪਿਟ ’ਚ ਸੱਦਿਆ, ਜਾਂਚ ਸ਼ੁਰੂ

Must read


ਨਵੀਂ ਦਿੱਲੀ, 21 ਅਪਰੈਲ

ਹਵਾਬਾਜ਼ੀ ਰੈਗੂਲੇਟਰ ਡੀਜੀਸੀਏ 27 ਫਰਵਰੀ ਨੂੰ ਏਅਰ ਇੰਡੀਆ ਦੀ ਦੁਬਈ-ਦਿੱਲੀ ਉਡਾਣ ਦੌਰਾਨ ਪਾਇਲਟ ਵੱਲੋਂ ਆਪਣੀ ਮਹਿਲਾ ਦੋਸਤ ਨੂੰ ਕਾਕਪਿਟ ਵਿਚ ਜਾਣ ਦੀ ਇਜਾਜ਼ਤ ਦੇਣ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏਅਰਲਾਈਨ ਵੀ ਜਾਂਚ ਕਰ ਰਹੀ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਯਾਤਰੀਆਂ ਦੀ ਸੁਰੱਖਿਆ ਅਤੇ ਦੇਖਭਾਲ ਨਾਲ ਸਬੰਧਤ ਪਹਿਲੂਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਘਟਨਾ ਦੇ ਸਬੰਧ ਵਿੱਚ ਲੋੜੀਂਦੀ ਕਾਰਵਾਈ ਕਰੇਗੀ। ਰਿਪੋਰਟਾਂ ਮੁਤਾਬਕ ਇਹ ਘਟਨਾ 27 ਫਰਵਰੀ ਦੀ ਹੈ ਅਤੇ ਦੁਬਈ-ਦਿੱਲੀ ਫਲਾਈਟ ਦੇ ਚਾਲਕ ਦਲ ਦੇ ਮੈਂਬਰ ਵੱਲੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਕੋਲ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਡੀਜੀਸੀਏ ਦੇ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਜਾਂਚ ਟੀਮ ਤਕਨੀਕੀ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਸਬੰਧਤ ਤੱਥਾਂ ਦੀ ਜਾਂਚ ਕਰੇਗੀ। ਫਲਾਈਟ ਦੇ ਪਾਇਲਟ ਨੇ ਮਹਿਲਾ ਦੋਸਤ ਨੂੰ ਕਾਕਪਿਟ ਵਿੱਚ ਜਾਣ ਦਿੱਤਾ ਸੀ।



News Source link

- Advertisement -

More articles

- Advertisement -

Latest article