31.9 C
Patiāla
Tuesday, May 7, 2024

ਸਿਲਵਰ ਓਕ ਸਕੂਲ ਵਿਚ ਫੁੱਟਬਾਲ ਲੀਗ ਸ਼ੁਰੂ

Must read


ਪੱਤਰ ਪ੍ਰੇਰਕ

ਟਾਂਡਾ, 24 ਅਪਰੈਲ

ਇੱਥੇ ਅੱਜ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਾਹਬਾਜ਼ਪੁਰ ਵਿੱਚ ਫੁੱਟਬਾਲ ਲੀਗ ਦੀ ਸ਼ੁਰੂਆਤ ਹੋਈ। ਇਸ ਵਿੱਚ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਭਾਗ ਲੈ ਰਹੇ ਹਨ।

ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੀ ਰਹਿਨੁਮਾਈ ਹੇਠ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸੰਤ ਬਾਬਾ ਸਵਰਨ ਸਿੰਘ ਦੀ ਯਾਦ ਵਿਚ ਕਰਵਾਈ ਜਾ ਰਹੀ ਇਸ ਲੀਗ ਦਾ ਉਦਘਾਟਨ ਸਕੂਲ ਮੈਨੇਜਰ ਕਰਨਜੀਤ ਸੈਣੀ ਅਤੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਕੀਤਾ।

ਲੀਗ ਦੇ ਪਹਿਲੇ ਮੈਚ ਵਿਚ ਕੈਪਟਨ ਸੁਨੀਲ ਕੁਮਾਰ ਫੌਜੀ ਦੀ ਅਗਵਾਈ ਵਿਚ ਜਲੰਧਰ ਕੈਂਟ ਦੀ ਟੀਮ ਨੇ ਸਿੱਧੂ, ਵਿਕਰਮ ਬੱਤਰਾ ਅਤੇ ਸੰਨੀ ਘਈ ਦੇ ਤਿੰਨ ਗੋਲਾਂ ਦੀ ਮਦਦ ਨਾਲ ਰੁੜਕਾ ਕਲਾਂ ਦੀ ਟੀਮ ਨੂੰ 3-1 ਨਾਲ ਹਰਾਇਆ।

ਇਸ ਮੌਕੇ ਕੌਂਸਲਰ ਰਾਜੇਸ਼ ਲਾਡੀ, ਤਜਿੰਦਰ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਭੇਲਾ, ਤਰਨ ਸੈਣੀ, ਸੰਜੀਵ ਸ਼ਰਮਾ, ਗਜਿੰਦਰ ਸਿੰਘ, ਪਤਵੰਤਜੀਤ ਸਿੰਘ ਗਰੇਵਾਲ, ਜਸਕਰਨ ਗਰੇਵਾਲ ਅਤੇ ਜਤਿੰਦਰ ਸਿੰਘ ਖੱਖ ਵੀ ਮੌਜੂਦ ਸਨ।





News Source link

- Advertisement -

More articles

- Advertisement -

Latest article