36.3 C
Patiāla
Thursday, May 2, 2024

ਜਸਵੰਤ ਜ਼ਫ਼ਰ ਦਾ ਸੱਤਵੇਂ ਇਪਸਾ ਪੁਰਸਕਾਰ ਨਾਲ ਸਨਮਾਨ

Must read


ਸਰਬਜੀਤ ਸਿੰਘ

ਬ੍ਰਿਸਬੇਨ: ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਵੱਲੋਂ ਆਪਣਾ ਸਾਲਾਨਾ ਸਾਹਿਤਕ ਸਮਾਗਮ ਬੀਤੇ ਦਿਨੀਂ ਅਲੱਗ ਅਲੱਗ ਸੈਸ਼ਨਾਂ ਦੇ ਰੂਪ ਵਿੱਚ ਕੀਤਾ ਗਿਆ। ਇਪਸਾ ਭਾਰਤੀ ਸਾਹਿਤ ਉਤਸਵ ਦਾ ਪਹਿਲਾ ਦਿਨ ਜੋ ਕਿ ਪੰਜਾਬ ਸੰਗੋਸ਼ਠੀ ਅਤੇ ਭਾਰਤੀ ਸਮਰੂਪਤਾ ਭੋਜ ਦੇ ਰੂਪ ਵਿੱਚ ਸਥਾਨਕ ਅਮਰੀਕਨ ਕਾਲਜ ਦੇ ਬੋਰਡ ਰੂਮ ਵਿੱਚ ਡਾ. ਬਰਨਾਰਡ ਮਲਿਕ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।

ਇਸ ਵਿੱਚ ਸਾਹਿਤਕ ਅਤੇ ਮੀਡੀਆ ਹਸਤੀਆਂ ਵੱਲੋਂ ਪੰਜਾਬ ਸੰਕਟ, ਰਾਜਨੀਤਕ ਕਸ਼ਮਕਸ਼, ਵੱਖਵਾਦੀ ਵਿਚਾਰਧਾਰਾ ਅਤੇ ਮੀਡੀਆ ਦੀ ਭੂਮਿਕਾ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਸਿੰਪੋਜ਼ੀਅਮ ਵਿੱਚ ਪੰਜਾਬੀ ਚਿੰਤਕ ਜਸਵੰਤ ਸਿੰਘ ਜ਼ਫ਼ਰ, ਮੀਡੀਆ ਪ੍ਰਤੀਨਿਧ ਰਮਨਦੀਪ ਸਿੰਘ ਸੋਢੀ, ਪਰਮਵੀਰ ਸਿੰਘ ਬਾਠ, ਸੁਰਿੰਦਰ ਸਿੰਘ ਖੁਰਦ, ਗਿੰਨੀ ਸੰਧੂ, ਹਰਪ੍ਰੀਤ ਸਿੰਘ ਕੋਹਲੀ, ਗੀਤਕਾਰ ਸੁਰਜੀਤ ਸੰਧੂ, ਗੁਰਦੀਪ ਸਿੰਘ ਜਗੇੜਾ, ਸਰਬਜੀਤ ਸੋਹੀ, ਹਰਜਿੰਦ ਕੌਰ ਮਾਂਗਟ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਬੱਲ ਆਦਿ ਨੇ ਸ਼ਿਰਕਤ ਕੀਤੀ।

ਭਾਰਤੀ ਸਾਹਿਤ ਉਤਸਵ ਦਾ ਦੂਸਰਾ ਦਿਨ ਬਾਹਰੀ ਕਵੀ ਦਰਬਾਰ ਵਜੋਂ ਬ੍ਰਿਸਬੇਨ ਤੋਂ ਦੂਰ ਕੁਦਰਤ ਦੀ ਗੋਦ ਵਿੱਚ ਪੈਂਦੇ ‘ਓਰਾਈਲੀ ਜੰਗਲ’ ਨਾਂ ਦੇ ਪਿਕਨਿਕ ਸਥਾਨ ’ਤੇ ਮਨਾਇਆ ਗਿਆ। ਰੰਗ-ਬਿਰੰਗੇ ਪੰਛੀਆਂ ਦਾ ਕਵੀਆਂ ਅਤੇ ਸਰੋਤਿਆਂ ਦੇ ਮੋਢਿਆਂ ’ਤੇ ਬਹਿ ਜਾਣਾ ਅਤੇ ਬਲਦੀ ਹੋਈ ਅੱਗ ਦੁਆਲੇ ਗੀਤਾਂ, ਗਜ਼ਲਾਂ ਅਤੇ ਕਵਿਤਾਵਾਂ ਦਾ ਦੌਰ ਸ਼ਬਦਾਂ ਰਾਹੀਂ ਬਿਆਨ ਕਰਨਾ ਕਠਿਨ ਹੈ। ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਦੇ ਨਾਲ ਡਾ. ਦਵਿੰਦਰ ਜੀਤਲਾ, ਪਾਲ ਰਾਊਕੇ, ਸੁਰਜੀਤ ਸੰਧੂ, ਸਰਬਜੀਤ ਸੋਹੀ, ਹਰਕੀ ਵਿਰਕ, ਗੁਰਜਿੰਦਰ ਸੰਧੂ, ਪੁਸ਼ਪਿੰਦਰ ਤੂਰ, ਹਰਜੀਤ ਕੌਰ ਸੰਧੂ, ਰੁਪਿੰਦਰ ਸੋਜ਼, ਇਕਬਾਲ ਧਾਮੀ, ਮੀਤ ਧਾਲੀਵਾਲ ਅਤੇ ਸੁਖਨੈਬ ਸਿੰਘ ਆਦਿ ਕਵੀ, ਗੀਤਕਾਰ ਅਤੇ ਫ਼ਨਕਾਰ ਸ਼ਾਮਲ ਹੋਏ ਸਨ। ਬਿਕਰਮਜੀਤ ਸਿੰਘ ਚੰਦੀ, ਨਵਪ੍ਰੀਤ ਕੌਰ, ਕੁਲਵਿੰਦਰ ਭਟੋਆ ਅਤੇ ਅੰਕੁਰ ਪਾਤਰ ਆਦਿ ਅਦਬੀ ਸੰਗਤ ਵਜੋਂ ਇਸ ਖ਼ੂਬਸੂਰਤ ਕਾਫ਼ਲੇ ਦਾ ਹਿੱਸਾ ਬਣੇ ਸਨ।

 ਪ੍ਰੋਗਰਾਮ ਦੌਰਾਨ ਹਾਜ਼ਰ ਸਰੋਤੇ

ਇਸ ਸਾਹਿਤ ਉਤਸਵ ਦਾ ਤੀਸਰਾ ਦਿਨ ਇੱਕ ਸਨਮਾਨ ਸਮਾਰੋਹ ਅਤੇ ਤ੍ਰੈ-ਭਾਸ਼ਾਈ ਕਵੀ ਦਰਬਾਰ ਵਜੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਇਪਸਾ ਦੀ ਕੋਰ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਭੰਗੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਸ ਉਪਰੰਤ ਤ੍ਰੈ-ਭਾਸ਼ਾਈ ਕਵੀ ਦਰਬਾਰ ਦਾ ਰੁਪਿੰਦਰ ਸੋਜ਼ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਇਸ ਕਵੀ ਸੰਮੇਲਨ ਵਿੱਚ ਡਾ. ਦਵਿੰਦਰ ਜੀਤਲਾ ਨੇ ਪੰਜਾਬੀ, ਕਵਿਤਾ ਚਾਂਦਵਾਨੀ ਨੇ ਹਿੰਦੀ ਅਤੇ ਹਾਫਿਜ਼ ਸੁਹੇਲ ਰਾਣਾ ਨੇ ਊਰਦੂ ਵਿੱਚ ਬਹੁਤ ਹੀ ਖੂਬਸਰਤ ਰਚਨਾਵਾਂ ਸਰੋਤਿਆਂ ਦੀ ਨਜ਼ਰ ਕਰਦਿਆਂ ਮਹਿਫ਼ਲ ਨੂੰ ਹੁਸੀਨ ਬਣਾ ਦਿੱਤੀ। ਡਾ. ਜੀਤਲਾ ਨੇ ਇਪਸਾ ਦੇ ਕਾਰਜਾਂ ਦੀ ਤਾਰੀਫ਼ ਕਰਦਿਆਂ ਇਸ ਨੂੰ ਭਾਰਤੀ ਡਾਇਸਪੋਰਾ ਲਈ ਬਹੁਤ ਵੱਡੇ ਅਰਥਾਂ ਵਾਲੀਆਂ ਕੋਸ਼ਿਸ਼ਾਂ ਕਿਹਾ। ਕਵਿਤਾ ਚਾਂਦਵਾਨੀ ਨੇ ਆਪਣੇ ਬਚਪਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਣ ਲਈ ਸਿੱਖੀ ਗੁਰਮੁਖੀ ਲਿਪੀ ਦਾ ਹਵਾਲਾ ਅਤੇ ਬਾਣੀ ਪ੍ਰਤੀ ਸ਼ਰਧਾ ਬਾਰੇ ਵਾਰਤਾ ਸੁਣਾਉਂਦਿਆਂ ਮਾਹੌਲ ਭਾਵੁਕ ਕਰ ਦਿੱਤਾ।

ਹਾਫਿਜ਼ ਸੁਹੇਲ ਰਾਣਾ ਨੇ ਉਰਦੂ ਵਿੱਚ ਤਾਂ ਕਲਾਮ ਪੜਿ੍ਹਆ ਹੀ, ਇੱਕ ਗ਼ਜ਼ਲ ਪੰਜਾਬੀ ਵਿੱਚ ਵੀ ਪੜ੍ਹਦਿਆਂ ਸਾਂਝੇ ਪੰਜਾਬ ਲਈ ਮੁਹੱਬਤ ਭਰਿਆ ਸੰਦੇਸ਼ ਦਿੱਤਾ। ਇਸ ਸਮਾਗਮ ਦੇ ਆਖਰੀ ਸੈਸ਼ਨ ਵਿੱਚ ਸਰਬਜੀਤ ਸੋਹੀ ਨੇ ਬਹੁਤ ਹੀ ਸਟੀਕ ਸ਼ਬਦਾਂ ਵਿੱਚ ਜਸਵੰਤ ਜ਼ਫ਼ਰ ਦਾ ਤੁਆਰਫ਼ ਕਰਵਾਉਂਦਿਆਂ ਜਦੋਂ ਉਨ੍ਹਾਂ ਨੂੰ ਸਟੇਜ ’ਤੇ ਬੁਲਾਇ ਤਾਂ ਤਾੜੀਆਂ ਦੀ ਗੂੰਜ ਵਿੱਚ ਉਨ੍ਹਾਂ ਨੇ ਆਪਣੀ ਆਸਟਰੇਲੀਆ ਫੇਰੀ ਅਤੇ ਬ੍ਰਿਸਬੇਨ ਦੀ ਅਦਬੀ ਸੰਗਤ ਦਾ ਬਹੁਤ ਧੰਨਵਾਦ ਕੀਤਾ। ਜਸਵੰਤ ਜ਼ਫ਼ਰ ਨੇ ਇੱਕ ਤੋਂ ਬਾਅਦ ਇੱਕ ਖੂਬਸੂਰਤ ਨਜ਼ਮ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦਿਆਂ ਜਿੱਥੇ ਸਰੋਤਿਆਂ ਨੂੰ ਕੀਲ ਲਿਆ, ਉੱਥੇ ਸਿੱਖ ਇਤਿਹਾਸ ਅਤੇ ਵਿਰਸੇ ਵਿੱਚੋਂ ਲਈਆਂ ਘਟਨਾਵਾਂ ਅਤੇ ਹਵਾਲਿਆਂ ਨੂੰ ਗੁਰਬਾਣੀ ਦੀਆਂ ਤੁਕਾਂ ਨਾਲ ਪੇਸ਼ ਕਰਦਿਆਂ ਅਤੇ ਪੁਨਰ ਪ੍ਰਸੰਗ ਬਣਾਉਂਦਿਆਂ ਬਾਖੂਬੀ ਨਾਲ ਪੇਸ਼ ਕੀਤਾ। ਆਪਣੀ ਕਟਾਖਸ਼ ਭਰੀ ਸ਼ੈਲੀ ਨਾਲ ਜਸਵੰਤ ਜ਼ਫ਼ਰ ਵੱਲੋੋਂ ਸਰੋਤਿਆਂ ਲਈ ਪੱਲੇ ਬੰਨ੍ਹ ਕੇ ਲੈ ਜਾਣ ਵਾਲੀਆਂ ਸਚਾਈਆਂ ਨੂੰ ਬਹੁਤ ਸਾਧਾਰਨ ਸ਼ਬਦਾਂ ਵਿੱਚ ਕਹਿਣਾ ਬਹੁਤ ਹੀ ਵਧੀਆ ਸੀ। ਇਪਸਾ ਵੱਲੋਂ ਉਨ੍ਹਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਲਿਖਤਾਂ ਲਈ ਸੱਤਵਾਂ ਇਪਸਾ ਪੁਰਸਕਾਰ ਦਿੰਦਿਆਂ ਇਸ ਨੂੰ ਪੁਰਸਕਾਰ ਦਾ ਮਾਣ ਹੋਰ ਉੱਚਾ ਹੋਣ ਦੀ ਗੱਲ ਕਹੀ। ਇਸ ਸੈਸ਼ਨ ਦੀ ਸਟੇਜ ਸੈਕਟਰੀ ਵਜੋਂ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

ਇਸ ਮੌਕੇ ਰਘਬੀਰ ਸਿੰਘ ਸਰਾਏ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਬਿਕਰਮਜੀਤ ਸਿੰਘ ਚੰਦੀ, ਮਹਿੰਦਰਪਾਲ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਚੀਮਾ, ਗੀਤਕਾਰ ਸੁਰਜੀਤ ਸਿੰਘ ਸੰਧੂ, ਦੀਪਇੰਦਰ ਸਿੰਘ, ਅਰਸ਼ਦੀਪ ਸਿੰਘ ਦਿਓਲ, ਅਜੈਬ ਸਿੰਘ ਵਿਰਕ, ਜਗਦੀਪ ਸਿੰਘ ਗਿੱਲ, ਗੁਰਵਿੰਦਰ ਸਿੰਘ ਖੱਟੜਾ, ਚੇਤਨਾ ਗਿੱਲ, ਗੁਰਜਿੰਦਰ ਸੰਧੂ, ਅੰਕੁਰ ਪਾਤਰ, ਗਾਇਕ ਮੀਤ ਧਾਲੀਵਾਲ, ਗੁਰਦੀਪ ਜਗੇੜਾ, ਮਲਵਿੰਦਰ ਸਿੰਘ, ਸ਼ਾਇਰਾ ਹਰਕੀ ਵਿਰਕ, ਬਾਲ ਸਾਹਿਤਕਾਰ ਹਰਜੀਤ ਕੌਰ ਸੰਧੂ, ਰਾਜੇਸ਼ ਜਲੋਟਾ, ਸਿੱਖ ਚਿੰਤਕ ਗੁਰਜੀਤ ਸਿੰਘ ਬੈਂਸ, ਗਾਇਕ ਹੈਪੀ ਚਾਹਲ, ਜਸਪਾਲ ਸੰਘੇੜਾ, ਸੁਖਮੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ। 



News Source link
#ਜਸਵਤ #ਜ਼ਫ਼ਰ #ਦ #ਸਤਵ #ਇਪਸ #ਪਰਸਕਰ #ਨਲ #ਸਨਮਨ

- Advertisement -

More articles

- Advertisement -

Latest article