32.3 C
Patiāla
Sunday, April 28, 2024

ਬੰਗਲੂਰੂ ਨੇ ਦਿੱਲੀ ਨੂੰ 23 ਦੌੜਾਂ ਨਾਲ ਹਰਾਇਆ

Must read


ਬੰਗਲੂਰੂ, 15 ਅਪਰੈਲ

ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਨੇ ਵਿਰਾਟ ਕੋਹਲੀ (50 ਦੌੜਾਂ) ਦੇ ਨੀਮ ਸੈਂਕੜੇ ਤੋਂ ਬਾਅਦ ਵਿਜੈਕੁਮਾਰ ਵੈਸ਼ਾਖ (20 ਦੌੜਾਂ ਦੇ ਕੇ ਤਿੰਨ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਆਈਪੀਐੱਲ ਵਿੱਚ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਕੈਪਟੀਲਜ਼ ਇਸ ਸੀਜ਼ਨ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ ਅਤੇ ਲਗਾਤਾਰ ਪੰਜਵੀਂ ਹਾਰ ਨਾਲ ਆਖਰੀ ਸਥਾਨ ’ਤੇ ਬਰਕਰਾਰ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਨਿਰਧਾਰਿਤ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 174 ਦੌੜਾਂ ਬਣਾਈਆਂ ਸਨ। ਇਸ ਵਿੱਚ ਕੋਹਲੀ (50) ਤੋਂ ਇਲਾਵਾ ਲੋਮਰੋਰ ਨੇ 26, ਗਲੈਨ ਮੈਕਸਵੈਲ ਨੇ 24, ਫਾਫ ਡੁਪਲੇਸੀ ਨੇ 22 ਅਤੇ ਸ਼ਾਹਬਾਜ਼ ਅਹਿਮਦ ਨੇ ਨਾਬਾਦ 20 ਦੌੜਾਂ ਦਾ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ ਨੌਂ ਵਿਕਟਾਂ ਦੇ ਨੁਕਸਾਨ ’ਤੇ ਸਿਰਫ 151 ਦੌੜਾਂ ਹੀ ਬਣਾ ਸਕੀ। ਦਿੱਲੀ ਲਈ ਮਨੀਸ਼ ਪਾਂਡੇ ਨੇ 50, ਨੌਰਕੀਆਨੇ 23, ਅਕਸ਼ਰ ਪਟੇਲ ਨੇ 21 ਅਤੇ ਅਮਨ ਹਾਕਿਮ ਖਾਨ ਨੇ 18 ਦੌੜਾਂ ਬਣਾਈਆਂ। ਰੌਇਲ ਚੈਲੰਜਰਜ਼ ਬੰਗਲੂਰੂ ਵੱਲੋਂ ਵਿਜੈਕੁਮਾਰ ਨੇ ਤਿੰਨ, ਮੁਹੰਮਦ ਸਿਰਾਜ ਨੇ ਦੋ ਤੇ ਪਾਰਨੇਲ, ਹਸਾਰੰਗਾ ਅਤੇ ਹਰਸ਼ਲ ਪਟੇਲ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ





News Source link

- Advertisement -

More articles

- Advertisement -

Latest article