35.6 C
Patiāla
Friday, May 3, 2024

ਜਪਾਨ ’ਚ ਬੰਦਰਗਾਹ ’ਤੇ ਧਮਾਕਾ: ਪ੍ਰਧਾਨ ਮੰਤਰੀ ਕਿਸ਼ਿਦਾ ਮਸਾਂ ਬਚੇ, ਮਸ਼ਕੂਕ ਹਮਲਾਵਰ ਕਾਬੂ

Must read


ਟੋਕੀਓ, 15 ਅਪਰੈਲ

ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਦੇ ਦੌਰੇ ਦੌਰਾਨ ਅੱਜ ਸਵੇਰੇ ਪੱਛਮੀ ਜਾਪਾਨ ਦੀ ਬੰਦਰਗਾਹ ਵਿੱਚ ਜ਼ਬਰਦਸਤ ਧਮਾਕਾ ਹੋਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਇਸ ਹਮਲੇ ’ਚ ਕਿਸ਼ਿਦਾ ਵਾਲ ਵਾਲ ਬੱਚ ਗਏ। ਇਸ ਦੌਰਾਨ ਮਸ਼ਕੂਕ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੂੰ ਵਾਕਾਯਾਮਾ ਪ੍ਰੀਫੈਕਚਰ ਪੁਲੀਸ ਹੈੱਡਕੁਆਰਟਰ ਲਿਜਾਇਆ ਗਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ 19-21 ਮਈ ਦੇ ਜੀ-7 ਸੰਮੇਲਨ ਤੋਂ ਪਹਿਲਾਂ ਜਾਪਾਨ ਵਿੱਚ ਇਸ ਹਫਤੇ ਦੇ ਅੰਤ ਵਿੱਚ ਸਮੂਹ ਦੀਆਂ ਮੰਤਰੀ ਪੱਧਰੀ ਮੀਟਿੰਗਾਂ ਸ਼ੁਰੂ ਹੋਣ ਵਾਲੀਆਂ ਹਨ। ਘਟਨਾ ਤੋਂ ਨੌਂ ਮਹੀਨੇ ਪਹਿਲਾਂ ਪੱਛਮੀ ਸ਼ਹਿਰ ਨਾਰਾ ਵਿੱਚ ਚੋਣ ਪ੍ਰਚਾਰ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਹੱਤਿਆ ਕਰ ਦਿੱਤੀ ਗਈ ਸੀ।





News Source link

- Advertisement -

More articles

- Advertisement -

Latest article