39.2 C
Patiāla
Thursday, May 9, 2024

ਊਧਨੋਵਾਲ ਵਿੱਚ ਅਜੈ ਚੌਧਰੀ ਦੀ ਯਾਦ ’ਚ ਖੇਡਾ ਮੇਲਾ

Must read


ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 11 ਅਪਰੈਲ

ਪਿੰਡ ਊਧਨੋਵਾਲ ਸਥਿਤ ਸ਼ਹੀਦ ਤੀਰਥ ਰਾਮ ਮਹੈਸ਼ੀ ਸਟੇਡੀਅਮ ਵਿੱਚ ਅਜੈ ਚੌਧਰੀ ਪੰਜਾਬ ਪੁਲੀਸ ਦੀ ਯਾਦ ਵਿੱਚ ਕ੍ਰਿਕਟ ਅਤੇ ਵਾਲੀਬਾਲ ਖੇਡ ਮੇਲਾ ਆਵਾਜ਼ ਸੰਸਥਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਖੇਡ ਮੇਲੇ ਵਿੱਚ ਕ੍ਰਿਕਟ ਦੀਆਂ 32 ਟੀਮਾਂ ਅਤੇ ਵਾਲੀਬਾਲ ਦੀਆਂ 25 ਟੀਮਾਂ ਨੇ ਭਾਗ ਲਿਆ। ਕ੍ਰਿਕਟ ਮੁਕਾਬਲਿਆਂ ਵਿੱਚ ਪਿੰਡ ਘੁੜਕਾ ਮੰਡ ਦੀ ਟੀਮ ਪਹਿਲੇ ਅਤੇ ਪਿੰਡ ਬੜਵਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਵਾਲੀਬਾਲ ਦੇ ਖੇਡ ਮੁਕਾਬਲਿਆਂ ਵਿੱਚ ਪਿੰਡ ਆਦੋਆਣਾ ਦੀ ਟੀਮ ਪਹਿਲੇ ਅਤੇ ਪਿੰਡ ਰਾਜੂ ਮਾਜਰਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪ੍ਰਬੰਧਕ ਕਮੇਟੀ ਵਲੋਂ ਜਿੱਥੇ ਜੇਤੂ ਟੀਮਾਂ ਨੂੰ ਨਗਦ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਆਵਾਜ਼ ਸੰਸਥਾ ਵਲੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕੂਲਰ, ਫਰਾਟੇ ਪੱਖੇ ਅਤੇ ਪ੍ਰੈੱਸਾਂ ਨਾਲ ਸਨਮਾਨਿਤ ਕੀਤਾ ਗਿਆ। ਏ ਇਨਾਮਾਂ ਦੀ ਵੰਡ ਚੌਧਰੀ ਰਾਕੇਸ਼ ਚੇਚੀ ਅਤੇ ਚੌਧਰੀ ਕਮਲ ਲੁਧਿਆਣਾ ਵਲੋਂ ਕੀਤੀ ਗਈ।





News Source link

- Advertisement -

More articles

- Advertisement -

Latest article