24 C
Patiāla
Friday, May 3, 2024

ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਗਾਇਆ ਗੀਤ ‘ਮੇਰਾ ਨਾਂ’ ਲਾਂਚ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 7 ਅਪਰੈਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਬਰਨਾ ਬੁਆਏ ਨਾਲ ਗਾਇਆ ਗੀਤ ‘ਮੇਰਾ ਨਾਂ’ ਲਾਂਚ ਹੋ ਗਿਆ ਹੈ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲ ਉਪਰ ਰਿਲੀਜ਼ ਹੋਇਆ ਇਹ ਗੀਤ ਪਹਿਲੇ ਘੰਟੇ ਵਿੱਚ 20 ਲੱਖ ਲੋਕਾਂ ਨੇ ਸੁਣਿਆ। ਇਸ ਦੌਰਾਨ 7 ਲੱਖ ਲੋਕਾਂ ਨੇ ਗੀਤ ਨੂੰ ਲਾਈਕ ਕੀਤਾ ਅਤੇ ਡੇਢ ਲੱਖ ਟਿੱਪਣੀਆਂ ਕੀਤੀਆਂ ਗਈਆਂ। ਇਸ ਗੀਤ ਵਿੱਚ ਨਾਇਜੀਰੀਅਨ ਰੈਪਰ ਬਰਨਾ ਬੁਆਏ ਅਤੇ ਸਪੀਕ ਬੈਗਲਿਜ਼ ਨੇ ਆਵਾਜ਼ ਦਿੱਤੀ ਹੈ। ਇਹ ਗੀਤ 3 ਮਿੰਟ 26 ਸੈਕਿੰਡ ਦਾ ਹੈ। ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਪਿੱਛੋਂ ਇਹ ਉਸ ਦਾ ਰਿਲੀਜ਼ ਹੋਇਆ ਤੀਸਰਾ ਗੀਤ ਹੈ।





News Source link

- Advertisement -

More articles

- Advertisement -

Latest article