41.4 C
Patiāla
Monday, May 6, 2024

‘ਫ਼ਰਾਰ’ ਓਬਾਨ ਆਖ਼ਰ ਕਾਬੂ ਆਇਆ, ਕੂਨੋ ਪਾਰਕ ’ਚ ਮੁੜ ਛੱਡਿਆ

Must read


ਸ਼ਿਓਪੁਰ (ਮੱਧ ਪ੍ਰਦੇਸ਼), 7 ਅਪਰੈਲ

ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੂਨੋ ਨੈਸ਼ਨਲ ਪਾਰਕ ’ਚੋਂ ਭਟਕ ਗਏ ਚੀਤੇ ਨੂੰ ਇੱਕ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਘੁੰਮਦਾ ਦੇਖਣ ਬਾਅਦ ਉਸ ਨੂੰ ਕਾਬੂ ਕਰਕੇ ਨੇੜਲੇ ਸ਼ਿਵਪੁਰੀ ਜ਼ਿਲ੍ਹੇ ਦੇ ਜੰਗਲ ਵਿੱਚੋਂ ਵਾਪਸ ਲਿਆਂਦਾ ਗਿਆ ਹੈ। ਇਸ ਮਗਰੋਂ ਉਸ ਨੂੰ ਪਾਰਕ ਵਿੱਚ ਦੁਬਾਰਾ ਛੱਡ ਦਿੱਤਾ ਗਿਆ। ਪਿਛਲੇ ਸਾਲ ਸਤੰਬਰ ਵਿੱਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਵਿੱਚੋਂ ‘ਓਬਾਨ’ ਨਾਂ ਦਾ ਚੀਤਾ 2 ਅਪਰੈਲ ਨੂੰ ਕੂਨੋ ਨੈਸ਼ਨਲ ਪਾਰਕ ਵਿੱਚੋਂ ਭਟਕ ਗਿਆ ਸੀ ਅਤੇ ਵੀਰਵਾਰ ਸ਼ਾਮ ਨੂੰ ਉਸ ਨੂੰ ਕੁਨੋ ਨੈਸ਼ਨਲ ਪਾਰਕ ਵਿੱਚ ਛੱਡ ਦਿੱਤਾ ਗਿਆ। ਸ਼ਿਓਪੁਰ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਪ੍ਰਕਾਸ਼ ਕੁਮਾਰ ਵਰਮਾ ਨੇ ਦੱਸਿਆ, ‘ਓਬਾਨ ਨੂੰ ਵੀਰਵਾਰ ਸ਼ਾਮ ਕਰੀਬ 5 ਵਜੇ ਸ਼ਿਵਪੁਰੀ ਜ਼ਿਲ੍ਹੇ ਦੇ ਜੰਗਲ ਤੋਂ ਫੜਿਆ ਗਿਆ। ਇੱਥੋਂ ਓਬਾਨ ਨੂੰ ਕੁਨੋ ਨੈਸ਼ਨਲ ਪਾਰਕ ਲਿਆਂਦਾ ਗਿਆ।’ ਹਾਲਾਂਕਿ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਚੀਤੇ ਨੂੰ ਕਿਵੇਂ ਫੜਿਆ ਗਿਆ।



News Source link

- Advertisement -

More articles

- Advertisement -

Latest article