37.2 C
Patiāla
Sunday, May 5, 2024

ਅਮਰੀਕਾ: ਗੁਰਦੁਆਰੇ ’ਤੇ ਹਮਲੇ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਸਿੱਖ ਆਗੂ ਗ੍ਰਿਫ਼ਤਾਰ

Must read


ਨਿਊਯਾਰਕ, 11 ਮਾਰਚ 

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਕਈ ਲੋਕਾਂ ਨੂੰ ਗੋਲੀਆਂ ਮਾਰਨ ਅਤੇ ਇੱਕ ਪ੍ਰਸਿੱਧ ਗੁਰਦੁਆਰੇੇ ਨੂੰ ਅੱਗ ਲਾਉਣ ਲਈ ਕਥਿਤ ਭਾੜੇ ਦੇ ਲੋਕਾਂ ਨੂੰ ਰੱਖਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਭਾਰਤੀ ਮੂਲ ਦੇ ਇੱਕ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ। ਬੇਕਰਸਫੀਲਡ.ਕੌਮ ਪੋਰਟਲ ਦੀ ਖਬਰ ਮੁਤਾਬਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਣ ਅਤੇ ਜਾਇਦਾਦ ਨੂੰ ਅੱਗ ਲਾਉਣ ਨੂੰ ਲੈ ਕੇ ਬੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਉਮੀਦਵਾਰ ਰਾਜਵੀਰ ਰਾਜ ਸਿੰਘ ਗਿੱਲ (60) ਨੂੰ ਲੰਘੀ 4 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ। ਖ਼ਬਰ ਵਿੱਚ ਦੱਸਿਆ ਗਿਆ ਕਿ ਗਿੱਲ ਦੀ ਰਿਹਾਇਸ਼ ’ਤੇ ਅਧਿਕਾਰੀਆਂ ਨੇ ਤਲਾਸ਼ੀ ਵਾਰੰਟ ਤਾਮੀਲ ਕੀਤਾ ਸੀ ਜਿਸ ਮਗਰੋਂ ਉਸ ਨੂੰ ਛੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਬੇਕਰਸਫੀਲਡ ਪੁਲੀਸ ਵਿਭਾਗ ਨੇ ਦੱਸਿਆ ਕਿ ਗਿੱਲ ਨੇ ਗੁਰਦੁਆਰੇ ਨੂੰ ਅੱਗ ਲਾਉਣ ਅਤੇ ਆਪਣੇ ਨਾਲ ਵਿਵਾਦ ਵਾਲੇ ਲੋਕਾਂ ਨੂੰ ਗੋਲੀ ਮਾਰਨ ਲਈ ਕੁਝ ਲੋਕਾਂ ਨੂੰ ਮੋਟੀ ਰਕਮ ਦੀ ਪੇਸ਼ਕਸ਼ ਦੀ ਕੋਸ਼ਿਸ਼ ਕੀਤੀ ਸੀ। ਗਿੱਲ ਨੇ 2022 ਵਿੱਚ ਸਿਟੀ ਕੌਂਸਲ ਵਾਰਡ 7 ਦੀ ਚੋਣ ਮਨਪ੍ਰੀਤ ਕੌਰ ਖ਼ਿਲਾਫ਼ ਲੜਨ ਦੀ ਕੋਸ਼ਿਸ਼ ਕੀਤੀ। ਮਨਪ੍ਰੀਤ ਕੌਰ ਚੋਣ ਜਿੱਤ ਗਈ ਸੀ ਅਤੇ ਉਹ ਬੇਕਰਸਫੀਲਡ ਸਿਟੀ ਕੌਂਸਲ ਲਈ ਚੁਣੀ ਗਈ ਪਹਿਲੀ ਪੰਜਾਬੀ ਔਰਤ ਹੈ। ਇਸ ਮੁੱਦੇ ਬਾਰੇ ਮਨਪ੍ਰੀਤ ਕੌਰ ਨੇ ਕਿਹਾ, ‘‘ਮੈ ਕਥਿਤ ਦੋਸ਼ਾਂ ਬਾਰੇ ਜਾਣਦੀ ਹਾਂ।  ਮੈਨੂੰ ਭਰੋਸਾ ਹੈ ਕਿ ਬੇਕਰਸਫੀਲਡ   ਪੁਲੀਸ ਵਿਭਾਗ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਿਹਾ ਹੈ ਅਤੇ ਮਾਮਲੇ ਨੂੰ ਢੁੱਕਵੇਂ ਤਰੀਕੇ ਨਾਲ ਹੱਲ ਕਰੇਗਾ।’’ -ਪੀਟੀਆਈ





News Source link

- Advertisement -

More articles

- Advertisement -

Latest article