41 C
Patiāla
Saturday, May 4, 2024

ਘਨੌਲੀ ਖੇਤਰ ਦੇ ਲੰਗਰਾਂ ਵਿੱਚ ਲੱਗੀਆਂ ਰੌਣਕਾਂ

Must read


ਜਗਮੋਹਨ ਸਿੰਘ

ਘਨੌਲੀ, 7 ਮਾਰਚ

ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿੱਚ ਮਨਾਏ ਜਾ ਰਹੇ ਹੋਲੇ ਮਹੱਲੇ ਵਿੱਚ ਸ਼ਾਮਿਲ ਹੋਣ ਵਾਲੇ ਸੰਗਤ ਦੀ ਸਹੂਲਤ ਲਈ ਘਨੌਲੀ ਭਰਤਗੜ੍ਹ ਖੇਤਰ ਵਿੱਚ ਲੰਗਰ ਲਗਾਏ ਗਏ ਹਨ। ਘਨੌਲੀ ਬੱਸ ਸਟੈਂਡ, ਅਲੀਪੁਰ, ਸਿੰਘਪੁਰਾ, ਰੇਲਵੇ ਸਟੇਸ਼ਨ ਘਨੌਲੀ, ਥਲੀ ਕਲਾਂ, ਥਲੀ ਖੁਰਦ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਸਰਸਾ ਨੰਗਲ, ਬੜਾ ਪਿੰਡ, ਭਰਤਗੜ੍ਹ ਆਦਿ ਥਾਵਾਂ ’ਤੇ ਲਗਾਏ ਲੰਗਰਾਂ ਵਿੱਚ ਵੱਡੀ ਗਿਣਤੀ ਸੰਗਤ ਨੇ ਲੰਗਰ ਛਕਿਆ। ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਲੰਗਰ ਤਿਆਰ ਕਰ ਕੇ ਛਕਾਇਆ ਜਾ ਰਿਹਾ ਹੈ। ਪਿੰਡ ਅਲੀਪੁਰ ਵਿਖੇ ਅੱਜ ਵਿਦੇਸ਼ੀਆਂ ਨੇ ਜਿੱਥੇ ਪੰਡਾਲ ਵਿੱਚ ਬੈਠ ਕੇ ਲੰਗਰ ਛਕਿਆ, ਉੱਥੇ ਹੀ ਉਨ੍ਹਾਂ ਲੰਗਰ ਤਿਆਰ ਕਰਨ ਦੀ ਜਾਣਕਾਰੀ ਲਈ ਅਤੇ ਤਸਵੀਰਾਂ ਵੀ ਖਿੱਚੀਆਂ।

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਮੈਨੇਜਰ ਸੇਵਾ ਸਿੰਘ ਦੀ ਅਗਵਾਈ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਦੇਸ਼ਾਂ ਦੇ ਵਸਨੀਕਾਂ ਕੈਫੀਸ ਮਾਰੀਓ, ਪਨਸੇਰਾ ਪਟਰੀਜੀਆ, ਬਰੀਵਿਓ ਫਰੈਂਕੋ, ਜੁਬਾਵੀ ਐਲਡਾ ਨੇ ਦੱਸਿਆ ਕਿ ਉਨ੍ਹਾਂ ਕਦੇ ਵੀ ਦੂਜੇ ਲੋਕਾਂ ਨੂੰ ਭੋਜਨ ਛਕਾਉਣ ਦੇ ਮੰਤਵ ਨਾਲ ਇੰਨੀ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਇੱਕ ਥਾਂ ਇਕੱਠੇ ਬੈਠ ਕੇ ਪ੍ਰਸ਼ਾਦੇ ਤਿਆਰ ਕਰਦਿਆਂ ਨਹੀਂ ਵੇਖਿਆ। ਉਨ੍ਹਾਂ ਨੇ ਪੰਜਾਬ ਵਿੱਚ ਲੋਕਾਂ ਨੂੰ ਮੁਫ਼ਤ ਲੰਗਰ ਵਰਤਾਉਣ ਬਾਰੇ ਸੁਣਿਆ ਹੋਇਆ ਸੀ ਦੇਖਿਆ ਪਹਿਲੀ ਵਾਰ ਹੈ। ਮੈਨੇਜਰ ਸੇਵਾ ਸਿੰਘ ਨੇ ਵਿਦੇਸ਼ੀ ਨਾਗਰਿਕਾਂ ਨੂੰ ਲੰਗਰ ਦੀ ਪ੍ਰੰਪਰਾ ਸਬੰਧੀ ਸਮਝਾਇਆ। ਇਸ ਮੌਕੇ ਕੈਪਟਨ ਦਲਬੀਰ ਸਿੰਘ, ਅਮਰਜੀਤ ਸਿੰਘ ਸਕੱਤਰ ਦੁੱਧ ਉਤਪਾਦਕ ਸਭਾ, ਪਰਗਟ ਸਿੰਘ ਨੰਬਰਦਾਰ, ਬਲਬੀਰ ਸਿੰਘ, ਜਰਨੈਲ ਸਿੰਘ ਆਦਿ ਵੀ ਹਾਜ਼ਰ ਸਨ।





News Source link

- Advertisement -

More articles

- Advertisement -

Latest article