36.3 C
Patiāla
Tuesday, May 7, 2024

ਪੰਜਾਹ ਫੀਸਦੀ ਔਰਤਾਂ ਨੂੰ ਨੌਕਰੀਆਂ ਮੁਹੱਈਆ ਕਰਵਾਏਗਾ ਬ੍ਰਿਟੈਨੀਆ

Must read


ਮਦੁਰਾਈ (ਤਮਿਲਨਾਡੂ), 5 ਮਾਰਚ

ਐਫਐਮਸੀਜੀ ਮੇਜਰ ਬ੍ਰਿਟੈਨੀਆ ਇੰਡਸਟਰੀਜ਼ ਵੱਲੋਂ 2024 ਤੱਕ 50 ਫੀਸਦੀ ਔਰਤਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਅੱਜ ਦਿੱਤੀ। 

ਕੰਪਨੀ ਦੇ ਮਾਲਕ ਇੰਦਰਨੀਲ  ਗੁਪਤਾ ਨੇ ਦੱਸਿਆ ਕਿ ਭਾਰਤ ਵਿੱਚ ਕੰਪਨੀ ਦੇ 15 ਮੈਨੂਫੈਕਚਰਿੰਗ ਪਲਾਂਟ ਹਨ ਅਤੇ 35 ਯੂਨਿਟਾਂ ਹਨ। ਇਨ੍ਹਾਂ ਵਿੱਚ ਇਕ ਲੱਖ ਤੋਂ ਉੱਪਰ ਲੋਕ ਕੰਮ ਕਰਦੇ ਹਨ। ਬ੍ਰਿਟੈਨੀਆ ਅਧੀਨ 41 ਫੀਸਦੀ ਮਹਿਲਾ ਮੁਲਾਜ਼ਮਾਂ ਕੰਮ ਕਰਦੀਆਂ ਹਨ। 2024 ਦੇ ਅੰਤ ਤੱਕ ਇਹ ਸਮਰੱਥਾ ਵਧਾ ਕੇ 50 ਫੀਸਦੀ ਕੀਤੀ ਜਾਵੇਗੀ। ਗੁਪਤਾ ਨੇ ਦੱਸਿਆ ਕਿ ਕੰਪਨੀ ਦੇ ਮਦੁਰਾਈ ਯੂਨਿਟ ਵਿੱਚ 1400 ਮੁਲਾਜ਼ਮ ਕੰਮ ਕਰਦੇ ਹਨ। ਇਨ੍ਹਾਂ ਵਿੱਚ 65 ਫੀਸਦੀ ਔਰਤਾਂ ਸ਼ਾਮਲ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਲਾਂਟ ਵਿੱਚ 70 ਫੀਸਦੀ ਮਹਿਲਾਵਾਂ ਲਈ ਰੁਜ਼ਗਾਰ ਦੇ ਮੌਕੇ ਵਧਾਏ ਜਾਣਗੇ। -ਪੀਟੀਆਈ



News Source link

- Advertisement -

More articles

- Advertisement -

Latest article