34.9 C
Patiāla
Saturday, April 27, 2024

ਅਰਬ ਸਾਗਰ ਵਿੱਚ ਬ੍ਰਾਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ

Must read


ਨਵੀਂ ਦਿੱਲੀ, 5 ਮਾਰਚ

ਭਾਰਤੀ ਜਲ ਸੈਨਾ ਨੇ ਅੱਜ ਅਰਬ ਸਾਗਰ ਵਿੱਚ ਸੁਪਰਸੋਨਿਕ ਮਿਜ਼ਾਈਲ ਬ੍ਰਾਹਮੋਸ ਦੇ ਸਮੁੰਦਰੀ ਜਹਾਜ਼ ਰਾਹੀਂ ਲਾਂਚ ਕਰਨ ਵਾਲੇ ਸੰਸਕਰਨ ਦਾ ਸਫਲ ਪ੍ਰੀਖਣ ਕੀਤਾ। ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਿਜ਼ਾਈਲ ਅਰਬ ਸਾਗਰ ਸਥਿਤ ਆਪਣੇ ਟੀਚੇ ’ਤੇ ਪਹੁੰਚਣ ਵਿੱਚ ਸਫਲ ਰਹੀ ਜਿਸ ਕਾਰਨ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੇ ਮਾਮਲੇ ਵਿੱਚ ਸੈਨਾ ਦੇ ਭਰੋਸੇ ਨੂੰ ਹੋਰ ਮਜ਼ਬੂਤੀ ਮਿਲੀ ਹੈ। ਇਸ ਮਿਜ਼ਾਈਲ ਉੱਤੇ ਭਾਰਤ ਵਿੱਚ ਤਿਆਰ ਕੀਤੇ ‘ਸੀਕਰ ਤੇ ਬੂਸਟਰ’ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਬ੍ਰਾਹਮੋਸ ਮਿਜ਼ਾਈਲ ਆਵਾਜ਼ ਦੀ ਰਫਤਾਰ ਨਾਲੋਂ ਤਿੰਨ ਗੁਣਾ ਤੇਜ਼ ਰਫਤਾਰ ਨਾਲ ਆਪਣੇ ਟੀਚੇ ਵੱਲ ਵਧਦੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article