24 C
Patiāla
Friday, May 3, 2024

ਨਵੇਂ ਉਸਾਰੇ ਅੰਡਰਬ੍ਰਿਜ ਦੀਆਂ ਸਲੈਬਾਂ ਟੁੱਟਣ ਲੱਗੀਆਂ

Must read


ਸੰਜੀਵ ਤੇਜਪਾਲ

ਮੋਰਿੰਡਾ, 2 ਮਾਰਚ

ਪੰਜਾਬ ਸਰਕਾਰ ਵੱਲੋਂ ਮੋਰਿੰਡਾ ਦੇ ਬੱਸ ਸਟੈਂਡ ਨੇੜੇ ਰੇਲਵੇ ਫਾਟਕਾਂ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਅੰਡਰਬ੍ਰਿਜ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਇਸ ਦੀਆਂ ਸਲੈਬਾਂ ਟੁੱਟਣ ਲੱਗ ਪਈਆਂ ਹਨ। ਫਰਸ਼ ਵਿੱਚੋਂ ਸਰੀਏ ਬਾਹਰ ਨਿਕਲ ਆਏ ਹਨ ਅਤੇ ਥਾਂ ਥਾਂ ਉੱਤੇ ਮਿੱਟੀ ਦੀਆਂ ਢੇਰੀਆਂ ਲੱਗੀਆਂ ਹੋਣ ਕਾਰਨ ਇੱਥੋਂ ਲੋਕਾਂ ਦਾ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ। ਸਰਕਾਰ ਵੱਲੋਂ ਰੇਲਵੇ ਵਿਭਾਗ ਦੇ ਸਹਿਯੋਗ ਨਾਲ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਅੰਡਰਬ੍ਰਿਜ ਨੂੰ ਪਹਿਲੀ ਜੂਨ 2022 ਨੂੰ ਟ੍ਰੈਫਿਕ ਲਈ ਖੋਲ੍ਹ ਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ ਅਤੇ ਇਸ ਅੰਡਰਬ੍ਰਿਜ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਥਾਨਕ ਨਗਰ ਕੌਸਲ ਨੂੰ ਸੌਂਪੀ ਗਈ ਸੀ, ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਕੀਤੇ ਜਾਣ ਕਰ ਕੇ ਅੱਠ ਮਹੀਨਿਆਂ ਵਿੱਚ ਹੀ ਇਹ ਅੰਡਰਬ੍ਰਿਜ ਰਾਹਗੀਰਾਂ ਨੂੰ ਸਹੂਲਤਾਂ ਮੁਹੱਈਆ ਕਰਨ ਦੀ ਥਾਂ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਅੰਡਰਬ੍ਰਿਜ ਦੇ ਫ਼ਰਸ਼ ਵਿੱਚੋਂ ਸਰੀਏ ਬਾਹਰ ਨਿਕਲ ਆਏ ਹਨ ਜਿਨ੍ਹਾਂ ਨੂੰ ਸਹੀ ਢੰਗ ਨਾਲ ਠੀਕ ਕਰਾਉਣ ਦੀ ਥਾਂ ਇਨ੍ਹਾਂ ਸਰੀਆਂ ਉੱਤੇ ਮਿੱਟੀ ਪਾ ਕੇ ਕੰਮ ਚਲਾਇਆ ਗਿਆ ਹੈ। ਅੰਡਰਬ੍ਰਿਜ ਦੇ ਅੰਦਰ ਪਾਣੀ ਦੀ ਨਿਕਾਸੀ ਲਈ ਬਣਾਏ ਨਾਲਿਆਂ ਉੱਤੇ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਕਾਫ਼ੀ ਜਗ੍ਹਾ ਤੋਂ ਟੁੱਟਣ ਕਾਰਨ ਇਹ ਨਾਲੇ ਵੀ ਮਿੱਟੀ ਅਤੇ ਕੂੜੇ ਨਾਲ ਭਰ ਗਏ ਹਨ।

ਉੱਧਰ, ਜਦੋਂ ਇਸ ਸਬੰਧੀ ਨਗਰ ਕੌਂਸਲ ਮੋਰਿੰਡਾ ਦੇ ਕਾਰਜਸਾਧਕ ਅਫ਼ਸਰ ਵਿਜੈ ਜਿੰਦਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੰਡਰਬ੍ਰਿਜ ਦੀ ਸਾਫ-ਸਫਾਈ ਜਲਦੀ ਕਰਵਾ ਦਿੱਤੀ ਜਾਵੇਗੀ।





News Source link

- Advertisement -

More articles

- Advertisement -

Latest article