23.9 C
Patiāla
Tuesday, April 30, 2024

ਹਰਿਆਣਾ ਸਰਕਾਰ ਦੇ ਨਵੇਂ ਬਜਟ ’ਚ ਕੋਈ ਨਵਾਂ ਟੈਕਸ ਨਹੀਂ: ਸਿਹਤ ਤੇ ਸਿੱਖਿਆ ’ਤੇ ਖਰਚ ਵਧਾਇਆ, ਬੁਢਾਪਾ ਪੈਨਸ਼ਨ ਵਧੀ

Must read


ਆਤਿਸ਼ ਗੁਪਤਾ

ਚੰਡੀਗੜ੍ਹ, 23 ਫਰਵਰੀ

ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿੱਤ ਵਰ੍ਹੇ 2023-24 ਲਈ ਗਠਜੋੜ ਸਰਕਾਰ ਦਾ 1,83,950 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਇਹ ਇਸ ਸਰਕਾਰ ਦਾ ਚੌਥਾ ਬਜਟ ਹੈ। ਪਿਛਲੇ ਸਾਲ ਬਜਟ 1,64,808 ਕਰੋੜ ਰੁਪਏ ਦਾ ਸੀ। ਹਰਿਆਣਾ ਸਰਕਾਰ ਨੇ ਇਸ ਸਾਲ ਇਸ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਪਰ ਸਿਹਤ ਅਤੇ ਸਿੱਖਿਆ ਦੇ ਬਜਟ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਨੂੰ 2500 ਤੋਂ ਵਧਾ ਕੇ 2750 ਰੁਪਏ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖੇਡ ਦੇ ਬਜਟ ਵਿੱਚ 11 ਫੀਸਦ ਦਾ ਵਾਧਾ ਕੀਤਾ ਹੈ।



News Source link

- Advertisement -

More articles

- Advertisement -

Latest article