27.5 C
Patiāla
Sunday, May 5, 2024

ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਕੱਪ ਅਧਵਾਟੇ ਰੱਦ

Must read


ਸੰਤੋਖ ਗਿੱਲ

ਗੁਰੂਸਰ ਸੁਧਾਰ, 19 ਫਰਵਰੀ

ਪਿੰਡ ਪੱਤੀ ਧਾਲੀਵਾਲ (ਸੁਧਾਰ) ਵਿੱਚ 12 ਸਾਲਾਂ ਤੋਂ ਕਬੱਡੀ ਕੱਪ ਕਰਵਾਉਣ ਵਾਲੀ ਕਲਗੀਧਰ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਨੂੰ ਸਮਰਪਿਤ 13ਵਾਂ ਕਬੱਡੀ ਕੱਪ ਅੱਜ ਅਧਵਾਟੇ ਹੀ ਰੱਦ ਕਰਨਾ ਪੈ ਗਿਆ। ਚਾਰ ਮੈਚ ਖੇਡਣ ਤੋਂ ਬਾਅਦ ਕਬੱਡੀ ਟੀਮਾਂ ਨੇ ਮੈਦਾਨ ਵਿਚ ਉੱਤਰਨ ਤੋਂ ਹੀ ਇਨਕਾਰ ਕਰ ਦਿੱਤਾ।

ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਕਬੱਡੀ ਟੂਰਨਾਮੈਂਟ ਵਿੱਚ ਵੱਡੀ ਇਨਾਮੀ ਰਕਮ ਤੋਂ ਇਲਾਵਾ ਬਿਹਤਰੀਨ ਧਾਵੀ ਅਤੇ ਜਾਫੀ ਨੂੰ ਸਿੱਧੂ ਮੂਸੇਵਾਲਾ ਦੇ ਪਸੰਦੀਦਾ 5911 ਟਰੈਕਟਰ ਇਨਾਮ ਵਜੋਂ ਦਿੱਤੇ ਜਾਣੇ ਸਨ। ਇਸ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪਰ ਕਬੱਡੀ ਟੀਮਾਂ ਨੇ ਬਲਕੌਰ ਸਿੰਘ ਦੀ ਹਾਜ਼ਰੀ ਵਿੱਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ। ਬਲਕੌਰ ਸਿੰਘ ਸੰਖੇਪ ਭਾਸ਼ਣ ਦੇ ਕੇ ਕੁਝ ਸਮੇਂ ਬਾਅਦ ਹੀ ਚਲੇ ਗਏ।





News Source link

- Advertisement -

More articles

- Advertisement -

Latest article