32.9 C
Patiāla
Monday, April 29, 2024

ਚਕਰ ਖੇਡ ਅਕੈਡਮੀ ਵਿੱਚ ਅਥਲੈਟਿਕ ਮੁਕਾਬਲੇ

Must read


ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਫਰਵਰੀ

ਇੱਥੋਂ ਨੇੜਲੇ ਪਿੰਡ ਚਕਰ ਦੀ ਖੇਡ ਅਕੈਡਮੀ ਦੇ ਖਿਡਾਰੀਆਂ ਦੇ ਅਥਲੈਟਿਕ ਮੁਕਾਬਲੇ ਕਰਵਾਏ ਗਏ। ਥਾਣਾ ਹਠੂਰ ਮੁਖੀ ਜਗਜੀਤ ਸਿੰਘ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਕੌਮਾਂਤਰੀ ਦੌੜਾਕ ਰਹਿ ਚੁੱਕੇ ਜਗਜੀਤ ਸਿੰਘ ਨੇ ਆਪਣੇ ਖੇਡ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਨਸੀਬੀ ਸੀ ਕਿ ਕੋਚਾਂ ਨੇ ਬਚਪਨ ’ਚ ਹੀ ਉਨ੍ਹਾਂ ਦੀ ਖੇਡ ਯੋਗਤਾ ਨੂੰ ਪਛਾਣ ਕੇ ਅਥਲੈਟਿਕ ਲਈ ਪ੍ਰੇਰਿਆ। ਉਹ ਜੋ ਕੁਝ ਜ਼ਿੰਦਗੀ ’ਚ ਬਣੇ ਆਪਣੇ ਕੋਚਾਂ ਦੇ ਆਸ਼ੀਰਵਾਦ ਅਤੇ ਖੇਡਾਂ ਵਿੱਚ ਸਖ਼ਤ ਮਿਹਨਤ ਸਦਕਾ ਹੀ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਸਦਾ ਆਸਵੰਦ ਰਹਿਣਾ ਚਾਹੀਦਾ ਹੈ। ਨਾਲ ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੁਰਾਕ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਪ੍ਰਿੰ. ਬਲਵੰਤ ਸਿੰਘ ਸੰਧੂ ਵੱਲੋਂ ਥਾਣਾ ਮੁਖੀ ਜਗਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਗਿਆ।





News Source link

- Advertisement -

More articles

- Advertisement -

Latest article