33.7 C
Patiāla
Sunday, May 19, 2024

ਪਾਕਿਸਤਾਨ: ਆਤਮਘਾਤੀ ਹਮਲੇ ’ਚ ਤਿੰਨ ਫੌਜੀ ਹਲਾਕ; 20 ਜ਼ਖ਼ਮੀ

Must read


ਪਿਸ਼ਾਵਰ, 11 ਫਰਵਰੀ

ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਅੱਜ ਆਤਮਘਾਤੀ ਹਮਲੇ ਕਾਰਨ ਤਿੰਨ ਫੌਜੀਆਂ ਦੀ ਮੌਤ ਹੋ ਗਈ ਹੈ ਤੇ 20 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਮਲਾ ਉੱਤਰੀ ਵਜ਼ੀਰੀਸਤਾਨ ਦੇ ਕਬਾਇਲੀ ਜ਼ਿਲ੍ਹੇ ਵਿੱਚ ਹੋਇਆ। ਬੰਬ ਨਾਲ ਲੈਸ ਆਤਮਘਾਤੀ ਹਮਲਾਵਰ ਥ੍ਰੀ-ਵ੍ਹੀਲਰ ਵਿੱਚ ਸਵਾਰ ਸੀ। ਉਸ ਨੇ ਉੱਤਰੀ ਵਜ਼ੀਰੀਸਤਾਨ ਜ਼ਿਲ੍ਹੇ ਦੇ ਖਾਜੌਰੀ ਚੌਕ ਵਿੱਚ ਸੁਰੱਖਿਆ ਦਲਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਵਾਹਨ ਵਿੱਚ ਫੌਜ ਦੇ ਜਵਾਨਾਂ ਸਣੇ ਐੱਮਪੀਸੀਐੱਲ ਤੇਲ ਕੰਪਨੀ ਦੇ ਮੁਲਾਜ਼ਮ ਵੀ ਸਵਾਰ ਸਨ ਜਿਨ੍ਹਾਂ ਨੂੰ ਜਵਾਨਾਂ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਸੀ। ਹਮਲੇ ਕਾਰਨ ਤਿੰਨ ਫੌਜੀਆਂ ਦੀ ਮੌਤ ਹੋ ਗਈ ਹੈ ਤੇ 20 ਵਿਅਕਤੀ ਜ਼ਖ਼ਮੀ ਹੋ ਗਏ। -ਪੀਟੀਆਈ





News Source link

- Advertisement -

More articles

- Advertisement -

Latest article