35.6 C
Patiāla
Friday, May 3, 2024

ਕਿਸਾਨ ਯੂਨੀਅਨ ਵੱਲੋਂ ਨੰਬਰਦਾਰ ਦੇ ਘਰ ਅੱਗੇ ਨਾਅਰੇਬਾਜ਼ੀ

Must read


ਪੱਤਰ ਪ੍ਰੇਰਕ

ਬਠਿੰਡਾ, 12 ਫਰਵਰੀ

ਪਿੰਡ ਮਹਿਮਾ ਸਰਕਾਰੀ ਵਿਚ ਕਿਸਾਨ ਜਥੇਬੰਦੀ ਬੀ.ਕੇ.ਯੂ ਉਗਰਾਹਾਂ ਵੱਲੋਂ ਰੱਖੀ ਗਈ ਮੀਟਿੰਗ ਮੌਕੇ ਪਿੰਡ ਦੇ ਕਿਸਾਨ ਗੁਰਜੀਤ ਕੁਮਾਰ ਬਿੱਟੂ ਨਾਲ ਨੰਬਰਦਾਰ ਰਾਮ ਲਾਲ ਵੱਲੋਂ ਜ਼ਮੀਨ ਮਾਮਲੇ ਵਿੱਚ ਕੀਤੀ ਗਈ ਕਥਿਤ ਧੋਖਾਧੜੀ ਨੂੰ ਲੈ ਕਿ ਮਾਮਲਾ ਉਸ ਸਮੇਂ ਤੂਲ ਫ਼ੜ ਗਿਆ ਜਦੋਂ ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਵਰਕਰਾਂ ਵੱਲੋਂ ਜਗਸੀਰ ਸਿੰਘ ਝੁੰਬਾਂ ਦੀ ਅਗਵਾਈ ਹੇਠ ਨੰਬਰਦਾਰ ਦੇ ਘਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨੰਬਰਦਾਰ ਰਾਮ ਲਾਲ ਦਾ ਕਿਸਾਨ ਆਗੂਆਂ ਨਾਲ ਟਕਰਾਅ ਹੋ ਗਿਆ। ਇਸ ਸਬੰਧੀ ਰਾਮ ਲਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਸ ਦਾ ਗੁਰਜੀਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਾਮਲਾ ਵਧਣ ਕਾਰਨ ਇੱਕਠੇ ਹੋਏ ਕਿਸਾਨਾਂ ਨੇ ਪੀੜਤ ਕਿਸਾਨ ਗੁਰਜੀਤ ਬਿੱਟੂ ਦੇ ਹੱਕ ਡੱਟਦੇ ਹੋਏ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਵਿਖ਼ੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 





News Source link

- Advertisement -

More articles

- Advertisement -

Latest article