28.9 C
Patiāla
Tuesday, May 14, 2024

ਦਰਸ਼ਨ ਬੁੱਟਰ ਨੂੰ ਮਿਲੇਗਾ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ

Must read


ਸਰਬਜੀਤ ਸੋਹੀ

ਇੰਡੋਜ਼ ਪੰਜਾਬੀ ਸੋਸ਼ਲ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਇਸ ਵਾਰ ਸੱਤਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੂੰ ਦਿੱਤਾ ਜਾਵੇਗਾ। ਇਪਸਾ ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਪ੍ਰਮਿੰਦਰਜੀਤ ਦੀ ਯਾਦ ਵਿੱਚ ਸਥਾਪਿਤ ਇਹ ਪੁਰਸਕਾਰ ਪੰਜਾਬੀ ਸਾਹਿਤ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਹਰ ਸਾਲ ਭਾਰਤ ਵਿੱਚ ਦਿੱਤਾ ਜਾਂਦਾ ਹੈ।

ਆਧੁਨਿਕ ਪੰਜਾਬੀ ਕਵਿਤਾ ਦੇ ਨਾਮਵਰ ਕਵੀਆਂ ਵਿੱਚ ਦਰਸ਼ਨ ਬੁੱਟਰ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਸ਼੍ਰੋਮਣੀ ਸਾਹਿਤਕਾਰ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦਰਸ਼ਨ ਬੁੱਟਰ ਨਿਰੋਲ ਕਵੀ ਵਜੋਂ ਪੰਜਾਬੀ ਸਾਹਿਤ ਵਿੱਚ ਨਿਰੰਤਰ ਅਤੇ ਨਿੱਠ ਕੇ ਲਿਖਣ ਵਾਲਾ ਕਵੀ ਹੈ। ਸਿਰਜਣਾ ਦੇ ਨਾਲ ਨਾਲ ਉਸ ਦੀ ਰਹਿਨੁਮਾਈ ਹੇਠ ਭਾਈ ਕਾਨ੍ਹ ਸਿੰਘ ਨਾਭਾ ਵਿਚਾਰ ਮੰਚ ਵੱਲੋਂ ਲੰਬੇ ਅਰਸੇ ਤੋਂ ਕਰਵਾਇਆ ਜਾ ਰਿਹਾ ਮਿਆਰੀ ਸਮਾਗਮ ‘ਨਾਭਾ ਕਾਵਿ ਉਸਤਵ’ ਵੀ ਉਸ ਦੇ ਸਾਹਿਤ ਪ੍ਰਤੀ ਸੁਹਿਰਦ ਯਤਨਾਂ ਦਾ ਇੱਕ ਹਿੱਸਾ ਹੈ। ਉਸ ਦਾ ਕਲਮੀ ਸਫ਼ਰ 1985 ਵਿੱਚ ਛਪੀ ਉਸ ਦੀ ਪਹਿਲੀ ਪੁਸਤਕ ‘ਔੜ ਦੇ ਬੱਦਲ਼’ ਨਾਲ ਸ਼ੁਰੂ ਹੁੰਦਾ ਹੈ। ਹਾਲ ਹੀ ਵਿਚ ਉਸ ਦੀ ਚੋਣਵੀਂ ਕਵਿਤਾ ਦੀ ਪੁਸਤਕ ‘ਗੰਠੜੀ’ ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ਉਸ ਦੇ ਸਮੁੱਚੇ ਕਾਵਿਕ ਸਫ਼ਰ ਦੇ ਵਿਸ਼ੇਸ਼ ਮੋੜ, ਮੁਕਾਮ ਦ੍ਰਿਸ਼ਟੀਗੋਚਰ ਹੁੰਦੇ ਹਨ।

ਇਸ ਤੋਂ ਪਹਿਲਾਂ ਡਾ. ਮੋਹਨਜੀਤ, ਡਾ. ਜਗਵਿੰਦਰ ਜੋਧਾ, ਹਰਭਜਨ ਹੁੰਦਲ, ਡਾ. ਪਾਲ ਕੌਰ, ਡਾ. ਰਵਿੰਦਰ ਬਟਾਲਾ ਅਤੇ ਪ੍ਰੋ. ਕੁਲਵੰਤ ਔਜਲਾ ਨੂੰ ਦਿੱਤਾ ਜਾ ਚੁੱਕਾ ਹੈ। ਇਸ ਪੁਰਸਕਾਰ ਨਾਲ ਇੱਕ ਸੋਵੀਨਾਰ ਅਤੇ 21 ਹਜ਼ਾਰ ਰੁਪਏ ਦੀ ਰਾਸ਼ੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ਼ਖ਼ਸੀਅਤ ਨੂੰ ਦਿੱਤੀ ਜਾਂਦੀ ਹੈ। ਦਰਸ਼ਨ ਬੁੱਟਰ ਨੂੰ ਇਹ ਸਨਮਾਨ 22 ਜਨਵਰੀ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋ ਰਹੇ ਸਨਮਾਨ ਸਮਾਰੋਹ ਵਿੱਚ ਦਿੱਤਾ ਜਾਵੇਗਾ।



News Source link
#ਦਰਸ਼ਨ #ਬਟਰ #ਨ #ਮਲਗ #ਪਰਮਦਰਜਤ #ਯਦਗਰ #ਪਰਸਕਰ

- Advertisement -

More articles

- Advertisement -

Latest article