25.1 C
Patiāla
Friday, May 3, 2024

ਟੈਸਲਾ ਦੀ ਖਰੀਦ ਸਬੰਧੀ ਟਵੀਟ ਮਾਮਲੇ ’ਚ ਮਸਕ ਅਦਾਲਤ ’ਚ ਪੇਸ਼

Must read


ਸਾਂ ਫਰਾਂਸਿਸਕੋ, 21 ਜਨਵਰੀ

ਅਰਬਪਤੀ ਕਾਰੋਬਾਰੀ ਐਲੋਨ ਮਸਕ ਆਪਣੀ ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਦੀ ਖਰੀਦ ਬਾਰੇ ਕੀਤੇ ‘ਗੁੰਮਰਾਹਕੁਨ’ ਟਵੀਟਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿਚ ਪੇਸ਼ ਹੋਏ। ਮਾਮਲਾ 7 ਅਗਸਤ, 2018 ਨੂੰ ਮਸਕ ਦੁਆਰਾ ਕੀਤੇ ਗਏ ਦੋ ਟਵੀਟ ਨਾਲ ਸਬੰਧਤ ਹੈ। ਮਸਕ ਨੇ ਦੋਹਾਂ ਟਵੀਟਸ ‘ਚ ਕਿਹਾ ਸੀ ਕਿ ਉਨ੍ਹਾਂ ਨੇ ਟੈਸਲਾ ਨੂੰ ਖਰੀਦਣ ਲਈ ਕਾਫੀ ਵਿੱਤ ਦਾ ਇੰਤਜ਼ਾਮ ਕਰ ਲਿਆ ਹੈ। ਹਾਲਾਂਕਿ ਸੌਦਾ ਕਦੇ ਵੀ ਅਮਲ ਵਿੱਚ ਨਹੀਂ  ਲਿਆਂਦਾ ਗਿਆ। ਇਸ ਤੋਂ ਬਾਅਦ ਟੈਸਲਾ ਦੇ ਸ਼ੇਅਰਧਾਰਕਾਂ ਨੇ ਮਸਕ ‘ਤੇ ਮੁਕੱਦਮਾ ਕੀਤਾ ਕਿ ਉਨ੍ਹਾਂ ਦੇ ਟਵੀਟਾਂ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।



News Source link

- Advertisement -

More articles

- Advertisement -

Latest article