33.5 C
Patiāla
Friday, May 3, 2024

ਸ਼ੁਭਮਨ ਗਿੱਲ ਤੇ ਵਿਰਾਟ ਕੋਹਲੀ ਨੇ ਸੈਂਕੜੇ ਜੜੇ; ਤੀਜੇ ਮੈਚ ਵਿੱਚ ਸ੍ਰੀਲੰਕਾ ਨੂੰ ਜਿੱਤ ਲਈ 391 ਦੌੜਾਂ ਦਾ ਟੀਚਾ

Must read


ਤਿਰੂਵਨੰਤਪੁਰਮ (ਕੇਰਲਾ), 15 ਜਨਵਰੀ

ਭਾਰਤ ਨੇ ਇੱਕ ਦਿਨਾ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਮੈਚ ਵਿੱਚ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਸਦਕਾ ਸ੍ਰੀਲੰਕਾ ਨੂੰ ਜਿੱਤ ਲਈ 391 ਦਾ ਟੀਚਾ ਦਿੱਤਾ ਹੈ। ਭਾਰਤ 2-0 ਨਾਲ ਲੜੀ ਪਹਿਲਾਂ ਹੀ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਇੱੱਥੇ ਗਰੀਨਫੀਲਡ ਕੌਮਾਂਤਰੀ ਸਟੇਡੀਅਮ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂੁਆਤ ਕੀਤੀ ਅਤੇ ਸੈਂਕੜਾ ਜੜਿਆ। ਗਿੱਲ ਨੇ 97 ਗੇਂਦਾਂ ’ਤੇ 116 ਦੌੜਾਂ ਦੀ ਪਾਰੀ ਖੇਡੀ ਜਿਸ ਦੌਰਾਨ ਉਸ ਨੇ 14 ਚੌਕੇ ਅਤੇ 2 ਛੱਕੇ ਮਾਰੇ। ਰੋਹਿਤ ਸ਼ਰਮਾ 42 ਦੌੜਾਂ ਬਣਾ ਕੇ ਆਊਟ ਹੋਇਆ। ਇਸ ਮਗਰੋਂ ਵਿਰਾਟ ਕੋਹਲੀ ਨੇ 110 ਗੇਂਦਾਂ ’ਤੇ ਨਾਬਾਦ 166 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ 50 ਓਵਰਾਂ ਵਿੱਚ 390 ਦੌੜਾਂ ਤੱਕ ਪਹੁੰਚਾਇਆ। ਵਿਰਾਟ ਨੇ ਆਪਣੀ ਪਾਰੀ ਵਿੱਚ 13 ਚੌਕੇ ਅਤੇ 8 ਛੱਕੇ ਜੜੇ। ਸ਼੍ਰੇਅਸ ਅਈਅਰ ਨੇ 38 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਕੁਸਨ ਰਜਿਤਾ ਅਤੇ ਲਹਿਰੂ ਕੁਮਰਾ ਨੇ 2-2 ਵਿਕਟਾਂ ਲਈਆਂ ਜਦਕਿ ਚਾਮਕਾ ਕਰੁਨਾਰਤਨੇ ਨੂੰ ਇੱਕ ਵਿਕਟ ਮਿਲੀ।





News Source link

- Advertisement -

More articles

- Advertisement -

Latest article