23.9 C
Patiāla
Friday, May 3, 2024

ਇਪਸਾ ਵੱਲੋਂ ਡਾ. ਗੁਰਪ੍ਰੀਤ ਲਹਿਲ ਅਤੇ ਭੁਪਿੰਦਰ ਮੱਲ੍ਹੀ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਵੱਲੋਂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸਮਾਗਮ ਰਚਾਇਆ ਗਿਆ। ਇਸ ਮੌਕੇ ਆਸਟਰੇਲੀਆ ਫੇਰੀ ’ਤੇ ਆਏ ਕੰਪਿਊਟਰ ਮਾਹਰ, ਵਿਦਵਾਨ ਅਤੇ ਕੀ ਬੋਰਡ ਨਿਰਮਾਤਾ ਡਾ. ਗੁਰਪ੍ਰੀਤ ਸਿੰਘ ਲਹਿਲ ਅਤੇ ਕੈਨੇਡੀਅਨ ਸਾਹਿਤ ਅਤੇ ਸਮਾਜ ਸੇਵਕ ਭੁਪਿੰਦਰ ਸਿੰਘ ਮੱਲ੍ਹੀ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਦਲਵੀਰ ਹਲਵਾਰਵੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ।

ਸਰਬਜੀਤ ਸੋਹੀ ਨੇ ਦੋਵੇਂ ਸ਼ਖ਼ਸੀਅਤਾਂ ਦਾ ਤੁਆਰਫ਼ ਕਰਵਾਉਂਦਿਆਂ ਇਪਸਾ ਦੇ ਸੰਖੇਪ ਇਤਿਹਾਸ ਨਾਲ ਸਾਂਝ ਪਵਾਈ। ਇਸ ਉਪਰੰਤ ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਮੀਤ ਧਾਲੀਵਾਲ, ਜਰਨੈਲ ਬਾਸੀ, ਦਲਵੀਰ ਹਲਵਾਰਵੀ ਅਤੇ ਗੁਰਜਿੰਦਰ ਸੰਧੂ ਨੇ ਗੀਤਾਂ ਨਾਲ ਹਾਜ਼ਰੀ ਲਵਾਈ। ਰੁਪਿੰਦਰ ਸੋਜ਼ ਨੇ ਹਿੰਦੀ ਗ਼ਜ਼ਲ, ਗੀਤਕਾਰ ਨਿਰਮਲ ਦਿਓਲ ਅਤੇ ਹਰਜੀਤ ਕੌਰ ਸੰਧੂ ਨੇ ਕਵਿਤਾ ਨਾਲ ਭਰਵੀਂ ਹਾਜ਼ਰੀ ਲਵਾਈ। ਬਾਲ ਵਕਤਾ ਵਜੋਂ ਸੁਖਮਨ ਸੰਧੂ ਅਤੇ ਅਸ਼ਮੀਤ ਸੰਧੂ ਨੇ ਬਾਲ ਕਵਿਤਾਵਾਂ ਬੋਲ ਕੇ ਸਰੋਤਿਆਂ ਤੋਂ ਵਾਹ ਵਾਹ ਵਸੂਲੀ। ਪੰਜਾਬੀ ਦੇ ਕਹਾਣੀਕਾਰ ਅਤੇ ਪੱਤਰਕਾਰ ਯਸ਼ਪਾਲ ਗੁਲਾਟੀ ਨੇ ਪੱਤਰਕਾਰੀ ਦੇ ਖੇਤਰ ਬਾਰੇ ਲਿਖੀ ਆਪਣੀ ਲਘੂ ਕਹਾਣੀ ਮੰਚ ਤੋਂ ਬੋਲ ਕੇ ਇਸ ਖੇਤਰ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਇਸ ਨੂੰ ਸਰੋਤਿਆਂ ਵੱਲੋਂ ਉਤਸੁਕਤਾ ਨਾਲ ਸੁਣਿਆ ਗਿਆ।

ਮਹਿਮਾਨ ਸਮਾਜ ਸੇਵੀ ਭੁਪਿੰਦਰ ਸਿੰਘ ਮੱਲ੍ਹੀ ਨੇ ਪੰਜਾਬੀਅਤ ਦੇ ਸੰਕਲਪ ਬਾਰੇ ਗੱਲ ਕਰਦਿਆਂ ਇਪਸਾ ਦੇ ਕਾਰਜਾਂ ਦੀ ਤਾਰੀਫ਼ ਕੀਤੀ ਅਤੇ ਆਪਣੇ ਵੱਲੋਂ ਅਤੇ ਸੰਸਥਾਵਾਂ ਵੱਲੋਂ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਪਾਸਾਰ, ਪ੍ਰਕਾਸ਼ਨ ਅਤੇ ਅਨੁਵਾਦ ਕਾਰਜ, ਪੰਜਾਬੀ ਕਾਨਫਰੰਸਾਂ ਅਤੇ ਸੰਗੀਤ ਦੇ ਇਤਿਹਾਸ ਨੂੰ ਲਿਖਣ ਲਈ ਕੀਤੇ ਉਪਰਾਲਿਆਂ ਦਾ ਵੇਰਵਾ ਦਿੱਤਾ। ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਕੰਪਿਊਟਰ ਦੇ ਖੇਤਰ ਵਿੱਚ ਕੀਤੇ ਗੁਰਮੁਖੀ ਲਿਪੀ ਦੇ ਲਿਖਣ ਸੰਦਾਂ, ਖੋਜ ਅਤੇ ਸਾਫਟਵੇਅਰ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਬੱਚਿਆਂ ਲਈ ਪੰਜਾਬੀ ਸਿੱਖਣ ਦੀਆਂ ਵੈੱਬਸਾਈਟਾਂ ’ਤੇ ਵੱਖ ਵੱਖ ਲਿੰਕ ਪ੍ਰਦਰਸ਼ਿਤ ਕਰਕੇ ਲਾਹੇਵੰਦ ਜਾਣਕਾਰੀ ਦਿੱਤੀ। ਇਸ ਨਾਲ ਬੱਚਿਆਂ ਦੀ ਜਾਣਕਾਰੀ ਵਿੱਚ ਕਾਫ਼ੀ ਵਾਧਾ ਹੋਇਆ। ਇਸ ਮੌਕੇ ਇੰਡੋਜ਼ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ, ਸ਼ਮਸ਼ੇਰ ਸਿੰਘ ਚੀਮਾ, ਬਿਕਰਮਜੀਤ ਸਿੰਘ ਚੰਦੀ, ਪਾਲ ਰਾਊਕੇ ਅਤੇ ਬਲਵਿੰਦਰ ਕੌਰ ਵਿਰਕ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।



News Source link
#ਇਪਸ #ਵਲ #ਡ #ਗਰਪਰਤ #ਲਹਲ #ਅਤ #ਭਪਦਰ #ਮਲਹ #ਦ #ਸਨਮਨ

- Advertisement -

More articles

- Advertisement -

Latest article