29.2 C
Patiāla
Saturday, April 27, 2024

ਨਾਗਪੁਰ: ਜਾਨ ਤੋਂ ਮਾਰਨ ਦੀ ਧਮਕੀ ਭਰੇ ਫੋਨ ਆਉਣ ਤੋਂ ਬਾਅਦ ਗਡਕਰੀ ਦੇ ਘਰ ਤੇ ਦਫ਼ਤਰ ਦੀ ਸੁਰੱਖਿਆ ’ਚ ਵਾਧਾ

Must read


ਨਾਗਪੁਰ, 14 ਜਨਵਰੀ

ਜਬਰੀ ਵਸੂਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਅਤੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸਵੇਰੇ 11.30 ਤੋਂ ਬਾਅਦ ਦੁਪਹਿਰ 12.30 ਵਜੇ ਦੇ ਵਿਚਾਲੇ ਸ਼ਹਿਰ ਵਿਚਲੇ ਸ੍ਰੀ ਗਡਕਰੀ ਦੇ ਨਿੱਜੀ ਦਫਤਰ ਨੂੰ ਘੱਟੋ-ਘੱਟ ਤਿੰਨ ਫੋਟ ਆਏ ਤੇ ਫੋਨ ਕਰਨ ਵਾਲੇ ਨੇ ਕਥਿਤ ਤੌਰ ‘ਤੇ ਭਗੌੜੇ ਮਾਫੀਆ ਡਾਨ ਦਾਊਦ ਇਬਰਾਹਿਮ ਕਾਸਕਰ ਦਾ ਨਾਮ ਬੋਲਿਆ। ਅਣਪਛਾਤੇ ਕਾਲਰ ਨੇ ਕਥਿਤ ਤੌਰ ‘ਤੇ ਫਿਰੌਤੀ ਦੀ ਮੰਗ ਕੀਤੀ ਅਤੇ ਗਡਕਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੰਤਰੀ ਦਫ਼ਤਰ ਦੇ ਸਟਾਫ਼ ਨੇ ਤੁਰੰਤ ਸਥਾਨਕ ਪੁਲੀਸ ਨੂੰ ਸੂਚਿਤ ਕੀਤਾ ਅਤੇ ਸੀਨੀਅਰ ਅਧਿਕਾਰੀ ਆਪਣੀਆਂ ਟੀਮਾਂ ਸਮੇਤ ਜਾਂਚ ਲਈ ਉੱਥੇ ਪਹੁੰਚ ਗਏ ਹਨ।



News Source link

- Advertisement -

More articles

- Advertisement -

Latest article