32.9 C
Patiāla
Monday, April 29, 2024

ਭਾਰਤੀਆਂ ਨੂੰ ਕਾਰੋਬਾਰੀ ਵੀਜ਼ਿਆਂ ’ਚ ਦੇਰੀ ਦਾ ਮਾਮਲਾ ਅਮਰੀਕਾ ਸਾਹਮਣੇ ਰੱਖਿਆ: ਗੋਇਲ

Must read


ਵਾਸ਼ਿੰਗਟਨ, 12 ਜਨਵਰੀ

ਭਾਰਤੀ ਨਾਗਰਿਕਾਂ ਨੂੰ ਕਾਰੋਬਾਰੀ ਵੀਜ਼ਾ ਜਾਰੀ ਕਰਨ ਵਿਚ ਹੋ ਰਹੀ ਬੇਲੋੜੀ ਦੇਰੀ ਨੂੰ ਭਾਰਤ ਨੇ ਅਮਰੀਕਾ ਕੋਲ ਉਠਾਇਆ ਹੈ ਅਤੇ ਅਮਰੀਕਾ ਨੇ ਵੀ ਇਸ ਵਿਸ਼ੇ ’ਤੇ ਹਾਂ-ਪੱਖੀ ਰੁਖ਼ ਅਪਣਾਇਆ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਹ ਜਾਣਕਾਰੀ ਦਿੱਤੀ। ਭਾਰਤ-ਅਮਰੀਕਾ ਵਪਾਰ ਨੀਤੀ ਫੋਰਮ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਕਿਹਾ, ‘ਅਸੀਂ ਕਿਹਾ ਕਿ ਵਪਾਰਕ ਵੀਜ਼ਾ ਜਾਰੀ ਕਰਨ ‘ਚ ਲੰਬਾ ਸਮਾਂ ਲੱਗ ਰਿਹਾ ਹੈ, ਜਿਸ ਨੂੰ ਤੇਜ਼ ਕਰਨ ਦੀ ਲੋੜ ਹੈ ਤਾਂ ਜੋ ਵਪਾਰ, ਨਿਵੇਸ਼ ਅਤੇ ਕਾਰੋਬਾਰ ਪ੍ਰਭਾਵਿਤ ਨਾ ਹੋਣ। ਸਾਡੀ ਬੇਨਤੀ ਦਾ ਅਮਰੀਕਾ ਨੇ ਬਹੁਤ ਸਕਾਰਾਤਮਕ ਹੁੰਗਾਰਾ ਭਰਿਆ ਹੈ।’



News Source link

- Advertisement -

More articles

- Advertisement -

Latest article