33.5 C
Patiāla
Thursday, May 2, 2024

ਮਾਸਕੋ ਤੋਂ ਗੋਆ ਆ ਰਹੀ ਉਡਾਣ ’ਚ ਬੰਬ ਦੀ ਧਮਕੀ; ਜਹਾਜ਼ ਹੰਗਾਮੀ ਹਾਲਤ ’ਚ ਜਾਮਨਗਰ ਉਤਾਰਿਆ

Must read


ਜਾਮਨਗਰ (ਗੁਜਰਾਤ), 9 ਜਨਵਰੀ

ਮਾਸਕੋ ਤੋਂ ਗੋਆ ਆ ਰਹੀ ਕੌਮਾਂਤਰੀ ਉਡਾਣ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਮਗਰੋਂ ਉਡਾਣ ਨੂੰ ਅੱਜ ਰਾਤ ਹੰਗਾਮੀ ਹਾਲਤ ਵਿੱਚ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੋਆ ਏਅਰ ਟਰੈਫਿਕ ਕੰਟਰੋਲਰ ਨੂੰ ਜਹਾਜ਼ ’ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਆਈਜੀਪੀ (ਰਾਜਕੋਟ ਤੇ ਜਾਮਨਗਰ ਰੇਂਜ) ਅਸ਼ੋਕ ਕੁਮਾਰ ਯਾਦਵ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਸਾਰੇ 236 ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਪੁਲੀਸ ਅਤੇ ਬੰਬ ਲੱਭਣ ਅਤੇ ਨਕਾਰਾ ਕਰਨ ਵਾਲੇ ਦਸਤੇ (ਬੀਡੀਡੀਐੱਸ) ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਵੱਖਰਾ ਖੜ੍ਹਾ ਕੀਤਾ ਗਿਆ ਹੈ। ਜਾਮਨਗਰ ਹਵਾਈ ਅੱਡਾ ਡਾਇਰੈਕਟਰ ਨੇ ਦੱਸਿਆ, ‘‘ਜਹਾਜ਼ ਵਿੱਚ 244 ਯਾਤਰੀ ਸਵਾਰ ਸਨ ਜਿਸ ਨੂੰ ਜਾਮਨਗਰ ਹਵਾਈ ਅੱਡੇ ’ਤੇ 9.49 ਵਜੇ ਸੁਰੱਖਿਅਤ ਉਤਾਰ ਲਿਆ ਗਿਆ। ਹੁਣ ਜਾਂਚ ਲਈ ਜਹਾਜ਼ ਅਤੇ ਸਾਮਾਨ ਨੂੰ ਵੱਖਰਾ ਕੀਤਾ ਗਿਆ ਹੈ।’’ -ਏਜੰਸੀਆਂ



News Source link

- Advertisement -

More articles

- Advertisement -

Latest article