36.3 C
Patiāla
Tuesday, May 7, 2024

ਅੰਗੀਠੀ ਦਾ ਧੂੰਆਂ ਚੜ੍ਹਨ ਨਾਲ ਪੰਜ ਮਜ਼ਦੂਰਾਂ ਦੀ ਮੌਤ

Must read


ਪੱਤਰ ਪ੍ਰੇਰਕ

ਦਿੜ੍ਹਬਾ ਮੰਡੀ, 9 ਜਨਵਰੀ

ਇਥੋਂ ਨੇੜਲੇ ਪਿੰਡ ਛਾਹੜ ਦੇ ਰਾਈਸ ਸ਼ੈੱਲਰ ਦੇ ਕੁਆਰਟਰਾਂ ਵਿੱਚ ਐਤਵਾਰ ਰਾਤ ਅੰਗੀਠੀ ਦਾ ਧੂੰਆਂ ਚੜ੍ਹਨ ਕਾਰਨ ਪੰਜ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਬੇਹੋਸ਼ ਮਿਲਿਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰਾਂ ਨੇ ਠੰਢ ਤੋਂ ਬਚਣ ਲਈ ਅੰਗੀਠੀ ਬਾਲੀ ਹੋਈ ਸੀ। ਥਾਣਾ ਛਾਜਲੀ ਦੀ ਪੁਲੀਸ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਗਰੂਰ ਤੋਂ ਫੋਰੈਂਸਿਕ ਦੀਆਂ ਟੀਮਾਂ ਵੀ ਮੰਗਵਾਈਆਂ ਗਈਆਂ ਹਨ। ਮ੍ਰਿਤਕ ਸਾਰੇ ਹੀ ਮਜ਼ਦੂਰ ਬਿਹਾਰ ਦੇ ਬੇਗੂਸਰਾਏ ਦੇ ਦੱਸੇ ਜਾ ਰਹੇ ਹਨ। ਮਜ਼ਦੂਰਾਂ ਦੇ ਬਿਹਾਰੀ ਠੇਕੇਦਾਰ ਜਰਮਨ ਮੁਖੀਆ ਨੇ ਦੱਸਿਆ ਕਿ ਐਤਵਾਰ ਰਾਤ 12 ਵਜੇ ਦੇ ਕਰੀਬ ਉਹ ਆਪਣਾ ਕੰਮ ਨਿਬੇੜਨ ਮਗਰੋਂ ਰੋਟੀ-ਪਾਣੀ ਖਾ ਕੇ ਸ਼ੈੱਲਰ ਵਿੱਚ ਬਣੇ ਕੁਆਰਟਰਾਂ ਵਿੱਚ ਸੌਂ ਗ‌ਏ ਸਨ। ਜਦੋਂ ਸਵੇਰੇ 7 ਵਜੇ ਮਜ਼ਦੂਰਾਂ ਨੂੰ ਉਠਾਇਆ ਗਿਆ ਤਾਂ ਉਹ ਨਹੀਂ ਉੱਠੇ। 





News Source link

- Advertisement -

More articles

- Advertisement -

Latest article