27.2 C
Patiāla
Sunday, May 5, 2024

ਪੱਛਮੀ ਆਸਟਰੇਲੀਆ ਦੇ ਸਕੂਲਾਂ ’ਚ ਪੜ੍ਹਾਈ ਜਾਵੇਗੀ ਪੰਜਾਬੀ

Must read


ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 3 ਜਨਵਰੀ

ਇੱਥੋਂ ਦੇ ਪੱਛਮੀ ਆਸਟਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣਗੇ। ਸਿੱਖਿਆ ਮੰਤਰੀ ਸੂ ਇਲੇਰੀ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਪੰਜਾਬੀ ਪਾਠਕ੍ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2024 ਤੋਂ ਇੱਥੋਂ ਦੇ ਬੱਚੇ ਪੰਜਾਬੀ ਪੜ੍ਹ ਸਕਣਗੇ। ਸਰਕਾਰ ਨੇ ਇਸ ਸੂਬੇ ਦੇ ਬੱਚਿਆਂ ਲਈ ਤੀਜੀ ਤੋਂ ਅੱਠਵੀਂ ਤੱਕ ਆਪਣੀ ਚੋਣਵੀਂ ਜ਼ੁਬਾਨ ਸਿੱਖਣੀ ਲਾਜ਼ਮੀ ਕੀਤੀ ਹੈ। ਸੂਬੇ ਨੇ ਕੁੱਝ ਸਮਾਂ ਪਹਿਲਾਂ ਸਿੱਖ ਇਤਿਹਾਸ ਨੂੰ ਪੰਜਵੀਂ, ਅੱਠਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਲਈ ਹਿਊਮੈਨਿਟੀਜ਼ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ’ਚ ਸ਼ਾਮਲ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਸੂਬੇ ’ਚ ਪਿਛਲੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20,613 ਦੇ ਕਰੀਬ ਸੀ ਜਦਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 11 ਹਜ਼ਾਰ ਅਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 10 ਹਜ਼ਾਰ ਦਰਜ ਕੀਤੀ ਗਈ ਸੀ।





News Source link

- Advertisement -

More articles

- Advertisement -

Latest article