45.6 C
Patiāla
Sunday, May 19, 2024

ਨਸ਼ਾ ਕਰਦੇ ਦੋ ਪੁਲੀਸ ਮੁਲਾਜ਼ਮ ਕਾਬੂ

Must read


ਅੰਮ੍ਰਿਤਸਰ (ਟਨਸ): ਇੱਥੋਂ ਦੇ ਰਾਮ ਤੀਰਥ ਰੋਡ ਸਥਿਤ ਢੀਂਗਰਾ ਕਲੋਨੀ ਵਿੱਚ ਲੋਕਾਂ ਨੇ ਦੋ ਪੁਲੀਸ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਢੀਂਗਰਾ ਕਲੋਨੀ ਵਾਸੀਆਂ ਨੇ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਇੱਕ ਕਾਰ ਵਿੱਚ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਦੌਰਾਨ ਲੋਕਾਂ ਨੇ ਇਨ੍ਹਾਂ ਦੀ ਕਾਰ ਨੂੰ ਘੇਰ ਕੇ ਤੁਰੰਤ ਪੁਲੀਸ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਣ ’ਤੇ ਛੇਹਰਟਾ ਥਾਣੇ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਤੇ ਦੋਵਾਂ ਨੂੰ ਹਿਰਾਸਤ ’ਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਕਾਂਸਟੇਬਲ ਕੰਵਲਜੀਤ ਸਿੰਘ ਤੇ ਹੈੱਡ ਕਾਂਸਟੇਬਲ ਜੰਗ ਬਹਾਦਰ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਦਬੁਰਜੀ ਥਾਣੇ ਅਤੇ ਦੂਜਾ ਲੋਪੋਕੇ ਥਾਣੇ ਵਿਚ ਤਾਇਨਾਤ ਹੈ। ਪੁਲੀਸ ਥਾਣਾ ਛੇਹਰਟਾ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। 





News Source link

- Advertisement -

More articles

- Advertisement -

Latest article