40.4 C
Patiāla
Thursday, May 9, 2024

ਮੋਹਨ ਬਾਗਾਨ ਵੱਲੋਂ ਪੇਲੇ ਦੀ ਯਾਦ ਵਿੱਚ ਗੇਟ ਬਣਾਉਣ ਦਾ ਐਲਾਨ

Must read


ਕੋਲਕਾਤਾ, 31 ਦਸੰਬਰ

ਦੁਨੀਆਂ ਦੇ ਮਹਾਨ ਫੁਟਬਾਲਰ ਪੇਲੇ ਦੀ ਮੌਤ ਮਗਰੋਂ ਫੁਟਬਾਲ ਦੇ ਦੀਵਾਨੇ ਕੋਲਕਾਤਾ ਸ਼ਹਿਰ ਵਿੱਚ ਸੋਗ ਹੈ। ਇਸ ਦੌਰਾਨ ਮੋਹਨ ਬਾਗਾਨ ਕਲੱਬ ਨੇ ਪੇਲੇ ਦੀ ਯਾਦ ਵਿੱਚ ਗੇਟ ਬਣਾਉਣ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਪੇਲੇ ਦਾ ਕੈਂਸਰ ਨਾਲ ਜੂਝਣ ਮਗਰੋਂ ਬ੍ਰਾਜ਼ੀਲ ਦੇ ਸਾਓ ਪਾਓਲੋ ਦੇ ਇੱਕ ਹਸਪਾਤਲ ਵਿੱਚ ਵੀਰਵਾਰ ਦੇਰ ਰਾਤ ਦੇਹਾਂਤ ਹੋ ਗਿਆ ਸੀ। ਮੋਹਨ ਬਾਗਾਨ ਲਈ ਇਹ ਕਾਲਾ ਦਿਨ ਸੀ ਕਿਉਂਕਿ ਇਹ ਦੇਸ਼ ਦਾ ਇਕਲੌਤਾ ਕਲੱਬ ਹੈ ਜਿਸ ਖ਼ਿਲਾਫ਼ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਪੇਲੇ ਨੇ ਪ੍ਰਦਰਸ਼ਨੀ ਮੈਚ ਖੇਡਿਆ ਸੀ। ਪੇਲੇ ਦੀ ਮੌਤ ਕਾਰਨ ਸਿਰਫ ਮੋਹਨ ਬਾਗਾਨ ਹੀ ਨਹੀਂ ਸਗੋਂ ਇਸ ਦੇ ਪੁਰਾਣੇ ਵਿਰੋਧੀ ਈਸਟ ਬੰਗਾਲ ਅਤੇ ਮੁਹੰਮਡਨ ਸਪੋਰਟਿੰਗ ਕਲੱਬਾਂ ਨੇ ਵੀ ਆਪਣੇ ਝੰਡੇ ਅੱਧੇ ਝੁਕਾ ਦਿੱਤੇ ਹਨ। ਮੋਹਨ ਬਾਗਾਨ ਦੇ ਸਕੱਤਰ ਦੇਬਾਸ਼ੀਸ਼ ਦੱਤਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਕਲੱਬ ਟੈਂਟ ਵਿੱਚ ਜਲਦੀ ਹੀ ਪੇਲੇ ਯਾਦਗਾਰੀ ਗੇਟ ਬਣਾਇਆ ਜਾਵੇਗਾ। ਦੱਤਾ ਨੇ ਕਿਹਾ, ‘‘ਅਸੀਂ ਪਹਿਲਾਂ ਹੀ ਇਸ ਦਾ ਐਲਾਨ ਕਰ ਚੁੱਕੇ ਹਾਂ ਅਤੇ ਜਲਦੀ ਹੀ ਇਸ ’ਤੇ ਕੰਮ ਸ਼ੁਰੂ ਹੋ ਜਾਵੇਗਾ। ਉਮੀਦ ਹੈ ਕਿ ਇਸ ਨੂੰ ਜਲਦੀ ਹੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।’’

ਇਸ ਦੌਰਾਨ ਕੋਲਕਾਤਾ ਦੇ ਸਾਬਕਾ ਖਿਡਾਰੀਆਂ ਅਤੇ ਤਿੰਨ ਕਲੱਬਾਂ ਦੇ ਪ੍ਰਸ਼ੰਸਕਾਂ ਸਮੇਤ ਪੱਛਮੀ ਬੰਗਾਲ ਦੇ ਖੇਡ ਮੰਤਰੀ ਆਰੂਪ ਬਿਸਵਾਸ ਨੇ ਇਤਿਹਾਸਕ ਸਾਲਟ ਲੇਕ ਸਟੇਡੀਅਮ ਵਿੱਚ ‘ਫੁਟਬਾਲ ਦੇ ਰਾਜਾ’ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਈਸਟ ਬੰਗਾਲ ਦੇ ਪ੍ਰਧਾਨ ਪ੍ਰਣਬ ਦਾਸਗੁਪਤਾ ਨੇ ਪੱਤਰਕਾਰਾਂ ਨੂੰ ਕਿਹਾ, “ਪੇਲੇ ਖੇਡਾਂ ਦੇ ਬਾਦਸ਼ਾਹ ਸਨ। ਅਸੀਂ ਸਾਰੇ ਅਤੇ ਦੁਨੀਆ ਭਰ ਦੇ ਖੇਡ ਪ੍ਰੇਮੀ ਉਨ੍ਹਾਂ ਦੇ ਦੇਹਾਂਤ ਨਾਲ ਦੁਖੀ ਹਨ। ਸ਼ਾਇਦ ਹੀ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਲੈ ਸਕੇਗਾ।’’

ਏਆਈਐੱਫਐੱਫ ਵੱਲੋਂ ਸੱਤ ਦਿਨ ਦੇ ਸੋਗ ਦਾ ਐਲਾਨ

ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਪੇਲੇ ਦੀਆਂ ਪ੍ਰਾਪਤੀਆਂ ਯਾਦ ਕਰਦਿਆਂ ਸੱਤ ਦਿਨਾਂ ਦੇ ਸੋਗ ਦਾ ਐਲਾਨ ਕੀਤਾ।  ਏਆਈਐੱਫਐੱਫ ਦੇ ਜਨਰਲ ਸਕੱਤਰ ਸ਼ਾਜੀ ਪ੍ਰਭਾਕਰਨ ਨੇ ਕਿਹਾ, “ਅਸੀਂ ਸਾਰੇ ਫੁਟਬਾਲ ਦੇ ਮਹਾਨ ਖਿਡਾਰੀ ਪੇਲੇ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹਾਂ। ਅਸੀਂ ਸੱਤ ਦਿਨਾਂ ਤੱਕ ਉਨ੍ਹਾਂ ਦੀ ਮੌਤ ਦਾ ਸੋਗ ਮਨਾਵਾਂਗੇ। ਇਸ ਦੌਰਾਨ ਏਆਈਐੱਫਐੱਫ ਦਾ ਝੰਡਾ ਅੱਧਾ ਝੁਕਿਆ ਰਹੇਗਾ।’’  -ਪੀਟੀਆਈ





News Source link

- Advertisement -

More articles

- Advertisement -

Latest article