33.1 C
Patiāla
Sunday, April 28, 2024

ਟੇਬਲ ਟੈਨਿਸ: ਅੰਡਰ-13 ’ਚ ਰਾਬੀਆ ਤੇ ਨਿਰੰਜਣ ਅੱਵਲ

Must read


ਨਿੱਜੀ ਪੱਤਰ ਪ੍ਰੇਰਕ

ਬਰਨਾਲਾ, 30 ਦਸੰਬਰ

ਬਰਨਾਲਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਓਪਨ ਟੇਬਲ ਟੈਨਿਸ ਟੂਰਨਾਮੈਂਟ ਲਾਲ ਬਹਾਦੁਰ ਸ਼ਾਸਤਰੀ ਆਰਿਆ ਮਹਿਲਾ ਕਾਲਜ ਵਿੱਚ ਕਰਵਾਇਆ ਗਿਆ। ਜੇਤੂ ਖਿਡਾਰੀ ਓਪਨ ਪੰਜਾਬ ਸਟੇਟ ਟੇਬਲ ਟੈਨਿਸ ਟੂਰਨਾਮੈਂਟ ਚੈਂਪੀਅਨਸ਼ਿਪ ਜਲੰਧਰ ’ਚ ਭਾਗ ਲੈਣਗੇ। ਅੰਡਰ-11 ਉਮਰ ਵਰਗ (ਲੜਕੇ) ’ਚ ਪਹਿਲਾ ਸਥਾਨ ਨਾਵਿਆ ਸ਼ਰਮਾ ਤੇ ਲੜਕੀਆਂ ’ਚੋਂ ਰਾਬੀਆ ਸਿੰਗਲਾ, ਅੰਡਰ-13 ਲੜਕਿਆਂ ’ਚ ਨਿਰੰਜਨ ਕੁਮਾਰ, ਲੜਕੀਆਂ ’ਚ ਰਾਬੀਆ ਸਿੰਗਲਾ, ਅੰਡਰ-15 ਵਿੱਚ ਲੜਕਿਆਂ ’ਚ ਗੁਰਸੇਵਕ ਸਿੰਘ ਤੇ ਲੜਕੀਆਂ ’ਚ ਗਾਰਗੀ ਸ਼ਰਮਾ, ਅੰਡਰ 17 ਲੜਕਿਆਂ ’ਚ ਸੰਜੈ ਕੁਮਾਰ ਤੇ ਲੜਕੀਆਂ ’ਚ ਗਾਰਗੀ ਸ਼ਰਮਾ, ਅੰਡਰ-19 ਲੜਕੇ ’ਚ ਅਮਨਪ੍ਰੀਤ ਸਿੰਘ ਤੇ ਲੜਕੀਆਂ ’ਚੋਂ ਜਸਲੀਨ ਕੌਰ, ਮੈੱਨ ਸਿੰਗਲ ’ਚ ਲੋਕੇਸ਼ ਗਰਗ ਤੇ ਵਿਮਨ ’ਚ ਜਸਲੀਨ ਕੌਰ, ਅੰਡਰ 17 ਲੜਕੇ (ਡਬਲ) ’ਚ ਸੰਜੈ ਤੇ ਸਾਹਿਲ, ਲੜਕੀਆਂ ’ਚ ਜਸਲੀਨ ਕੌਰ ਤੇ ਹਰਮਨ, ਅੰਡਰ 19 ਲੜਕੇ (ਡਬਲ) ’ਚ ਅਮਨਪ੍ਰੀਤ ਸਿੰਘ ਤੇ ਅਰਪਿਤ, ਲੜਕੀਆਂ ’ਚ ਗੁਰਲੀਨ ਕੌਰ ਤੇ ਪ੍ਰਭਲੀਨ ਕੌਰ, ਮੈੱਨ ਡਬਲ ’ਚ ਅਮਨਪ੍ਰ੍ਰੀਤ ਸਿੰਘ ਤੇ ਅਭਿਨਵ ਸਿੰਗਲਾ, ਵਿਮੈੱਨ ਡਬਲ ’ਚ ਜਸਲੀਨ ਅਤੇ ਹਰਮਨ, ਵੈਟਰਨ ਸਿੰਗਲ ’ਚ ਅਜੈ ਬੱਤਾ ਨੇ ਸੋਨ ਤਗ਼ਮਾ ਜਿੱਤਿਆ।





News Source link

- Advertisement -

More articles

- Advertisement -

Latest article