32.1 C
Patiāla
Friday, May 17, 2024

ਤੀਰਅੰਦਾਜ਼ੀ: ਨੂਰ ਸ਼ਰਮਾ ਨੇ 3 ਤਗ਼ਮੇ ਜਿੱਤੇ

Must read


ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 24 ਦਸੰਬਰ

ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਅਬੋਹਰ ਵਿੱਚ ਕਰਵਾਏ ਸੂਬਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਸਥਾਨਕ ਡੀਏਵੀ ਕਾਲਜ ਦੀਆਂ ਤਿੰਨ ਖਿਡਾਰਨਾਂ ਰੀਆ ਸ਼ਰਮਾ ਅਤੇ ਨੂਰ ਸ਼ਰਮਾ ਨੇ ਅੰਡਰ-17 ਉਮਰ ਵਰਗ ਵਿੱਚ ਜਦਕਿ ਅਨੁਸ਼ਕਾ ਸ਼ਰਮਾ ਨੇ ਅੰਡਰ-14 ਆਰਚਰੀ ਸਟੇਟ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਨੂਰ ਸ਼ਰਮਾ ਨੇ ਕੰਪਾਊਂਡ ਰਾਊਂਡ ਵਿੱਚ ਖੇਡਦੇ ਹੋਏ 50 ਮੀਟਰ ਦੇ ਦੋਵੇਂ ਰਾਊਂਡ ਤੇ ਓਵਰਆਲ ਵਿੱਚ ਤੀਜਾ ਸਥਾਨ ਪ੍ਰਾਪਤ ਕਰਦੇ ਤਿੰਨ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਪ੍ਰਿੰਸੀਪਲ ਬ੍ਰਿਜ ਮੋਹਨ ਨੇ ਖਿਡਾਰਨਾਂ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਨੂਰ ਸ਼ਰਮਾ ਅਤੇ ਅਨੁਸਕਾ ਸ਼ਰਮਾ ਨੈਸ਼ਨਲ ਖੇਡਾਂ ਲਈ ਵੀ ਚੁਣੀਆਂ ਗਈਆਂ ਹਨ। ਇਸ ਮੌਕੇ ਡੀਪੀਈ ਹਰਦੀਪ ਸਿੰਘ ਬਿੰਜਲ, ਸੁਰਿੰਦਰਪਾਲ ਵਿੱਜ, ਅਮਨਦੀਪ ਕੌਰ ਹਾਜ਼ਰ ਸਨ। 

ਕੋਚ ਤਰੁਣ ਸ਼ਰਮਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਰੋਡ ਖੰਨਾ ਦੇ ਕਰਾਟੇ ਕੋਚ ਤਰੁਣ ਸ਼ਰਮਾ ਵੱਲੋਂ ਪੈਰਾ ਕਰਾਟੇ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ ਗਿਆ। ਪ੍ਰਿੰਸੀਪਲ ਅਨੁਪਮਾ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਕਰਾਟੇ ਕੋਚ ਤਰੁਨ ਸ਼ਰਮਾ ਨੇ 16 ਤੋਂ 20 ਦਸੰਬਰ ਤੱਕ ਉਜ਼ਬੇਕਿਸਤਾਨ ਵਿੱਚ ਹੋਈ ਪਹਿਲੀ ਪੈਰਾ ਕਰਾਟੇ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਕੋਚ ਤਰੁਣ ਸ਼ਰਮਾ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ਵ ਸੋਫ਼ਤ, ਡਾਇਰੈਕਟਰ ਅਰਵਿੰਦਰ ਸਕਰਸ਼ੁਧਾ ਅਤੇ ਅਧਿਆਪਕਾ ਨੇ ਵਧਾਈ ਦਿੱਤੀ।





News Source link

- Advertisement -

More articles

- Advertisement -

Latest article