37.3 C
Patiāla
Saturday, May 4, 2024

ਸੇਬੀ ਵੱਲੋਂ ਸਹਾਰਾ ਗਰੁੱਪ, ਸੁਬ੍ਰਤ ਰੌਏ ਤੇ ਹੋਰਾਂ ਦੇ ਬੈਂਕ ਖਾਤੇ ਕੁਰਕ ਕਰਨ ਦੇ ਆਦੇਸ਼

Must read


ਨਵੀਂ ਦਿੱਲੀ: ਸੇਬੀ ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਅੱਜ ਸਹਾਰਾ ਗਰੁੱਪ, ਇਸ ਦੇ ਮੁਖੀ ਸੁਬ੍ਰਤ ਰੌਏ ਅਤੇ ਹੋਰਾਂ ਦੇ ਬੈਂਕ ਤੇ ਡੀਮੈਟ ਖਾਤੇ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਸੇਬੀ ਨੇ ਆਪਣੇ ਕੁਰਕੀ ਸਬੰਧੀ ਆਦੇਸ਼ ਵਿੱਚ 6.42 ਕਰੋੜ ਰੁਪਏ ਦੀ ਵਸੂਲੀ ਲਈ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ (ਹੁਣ ਸਹਾਰਾ ਕੋਮੋਡਿਟੀ ਸਰਵਿਸਿਜ਼ ਕਾਰਪੋਰੇਸ਼ਨ), ਸੁਬ੍ਰਤ ਰੌਏ, ਅਸ਼ੋਕ ਰੌਏ ਚੌਧਰੀ, ਰਵੀ ਸ਼ੰਕਰ ਦੂਬੇ ਅਤੇ ਵੰਦਨਾ ਭਾਰਗਵ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਵਸੂਲੀ ਵਿੱਚ ਵਿਆਜ, ਸਾਰੀਆਂ ਲਾਗਤਾਂ ਅਤੇ ਖਰਚੇ ਸ਼ਾਮਲ ਹਨ। ਸੇਬੀ ਨੇ ਸਾਰੀਆਂ ਬੈਂਕਾਂ, ਮਿਊਚਲ ਫੰਡਾਂ ਤੇ ਹੋਰਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਉਹ ਉਪਰੋਕਤ ਸਾਰਿਆਂ ਨੂੰ ਖਾਤੇ ’ਚੋਂ ਰਕਮ ਕਢਵਾਉਣ ਦੀ ਇਜਾਜ਼ਤ ਨਾ ਦੇਣ। ਹਾਲਾਂਕਿ, ਰਕਮ ਜਮ੍ਹਾਂ ਕਰਵਾਉਣ ਵਿੱਚ ਉਨ੍ਹਾਂ ਨੂੰ ਛੋਟ ਰਹੇਗੀ। -ਪੀਟੀਆਈ



News Source link

- Advertisement -

More articles

- Advertisement -

Latest article