20.4 C
Patiāla
Thursday, May 2, 2024

ਖਣਨ ਸਮੱਗਰੀ ਨਾਲ ਭਰਿਆ ਟਿੱਪਰ ਕੰਧ ਵਿੱਚ ਵੱਜਿਆ

Must read


ਜਗਮੋਹਨ ਸਿੰਘ

ਰੂਪਨਗਰ, 26 ਦਸੰਬਰ

ਪਿੰਡ ਬਿੰਦਰਖ ਵਿੱਚ ਬੀਤੀ ਰਾਤ ਖਣਨ ਸਮੱਗਰੀ ਦੇ ਭਰੇ ਟਿੱਪਰ ਨੇ ਮਕਾਨ ਦੀ ਕੰਧ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਘਰ ਦੀ ਸੁਰੱਖਿਆ ਲਈ ਲਗਾਇਆ ਲੋਹੇ ਦਾ ਭਾਰੀ ਐਂਗਲ ਟੁੱਟ ਗਿਆ ਅਤੇ ਮਕਾਨ ਨੂੰ ਤਰੇੜਾਂ ਪੈ ਗਈਆਂ। ਇਸ ਮਗਰੋਂ ਮਕਾਨ ਮਾਲਕ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਹਾਦਸਾਗ੍ਰਸਤ ਟਿੱਪਰ ਤੋਂ ਇਲਾਵਾ ਉਸ ਦੇ ਨਾਲ ਆ ਰਹੇ ਟਿੱਪਰਾਂ ਵਿੱਚੋਂ ਇੱਕ ਹੋਰ ਟਿੱਪਰ ਨੂੰ ਲੰਬਾ ਸਮਾਂ ਘੇਰੀਂ ਰੱਖਿਆ।

ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਇਲਾਕੇ ’ਚ ਖਣਨ ਦੀ ਕੋਈ ਵੀ ਮਨਜ਼ੂਰਸ਼ੁਦਾ ਖੱਡ ਨਾ ਹੋਣ ਦੇ ਬਾਵਜੂਦ ਨੇੜਲੇ ਪਿੰਡਾਂ ਦੀਆਂ ਨਦੀਆਂ ਤੇ ਲੋਕਾਂ ਦੇ ਖੇਤਾਂ ਵਿੱਚੋਂ ਪੁੱਟ ਕੇ ‌ਲਿਆਂਦੇ ਕੱਚੇ ਮਾਲ ਦੇ ਭਰੇ ਟਿੱਪਰ ਸਾਰੀ ਰਾਤ ਪਿੰਡ ਦੀਆਂ ਗਲੀਆਂ ਤੇ ਸੜਕਾਂ ਤੋੜਨ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਕਰਦੇ ਹਨ ਪਰ ਉਨ੍ਹਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੁੰਦੀ। ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਕੋਈ ਪਿੰਡ ਵਾਸੀ ਆਪਣੀ ਘਰੇਲੂ ਜ਼ਰੂਰਤ ਲਈ ਵੀ ਆਪਣੇ ਖੇਤਾਂ ਵਿੱਚੋਂ ਮਿੱਟੀ ਜਾਂ ਰੇਤਾ ਲਿਆਉਣਾ ਚਾਹੁੰਦਾ ਹੈ ਤਾਂ ਖਣਨ ਵਿਭਾਗ ਕਾਰਵਾਈ ਲਈ ਤੁਰੰਤ ਪੁੱਜ ਜਾਂਦਾ ਹੈ ਪਰ ਸਾਰੀ ਸਾਰੀ ਰਾਤ ਦੌੜਦੇ ਇਨ੍ਹਾਂ ਟਿੱਪਰਾਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ।

ਖਣਨ ਵਿਭਾਗ ਦੇ ਐੱਸ.ਡੀ.ਓ. ਸ਼ਿਆਮ ਵਰਮਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਖਣਨ ਵਿਭਾਗ ਵੱਲੋਂ ਨਾਜਾਇਜ਼ ਖਣਨ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਖੇੜੀ ਪਿੰਡ ਦੀ ਜਿਸ ਜ਼ਮੀਨ ਦੀ ਪਿੰਡ ਵਾਸੀ ਗੱਲ ਕਰ ਰਹੇ ਹਨ, ਉਸ ਸਬੰਧੀ ਦੋ ਵਾਰੀ ਪਰਚੇ ਦਰਜ ਕੀਤੇ ਜਾ ਚੁੱਕੇ ਹਨ ਤੇ ਅੱਜ ਵੀ ਕਾਰਵਾਈ ਲਈ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿੰਦਰਖ ਹਾਦਸੇ ਵਿੱਚ ਸ਼ਾਮਿਲ ਟਿੱਪਰ ਤੋਂ ਇਲਾਵਾ ਲੋਕਾਂ ਵੱਲੋਂ ਕਬਜ਼ੇ ’ਚ ਲਏ ਇੱਕ ਹੋਰ ਟਿੱਪਰ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਦਸਤਾਵੇਜ਼ਾਂ ਵਿੱਚ ਕਮੀ ਪਾਏ ਜਾਣ ਤੇ ਉਨ੍ਹਾਂ ਟਿੱਪਰਾਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।





News Source link

- Advertisement -

More articles

- Advertisement -

Latest article